ਚੰਡੀਗੜ੍ਹ, 14 ਮਈ – ਕੇਂਦਰ ਸਰਕਾਰ ਵੱਲੋਂ ਕਣਕ ਖਰੀਦ ‘ਚ ਢਿੱਲ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਆਪਣੇ ਟਵੀਟ ਵਿਚ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਮੈਂ ਮਾਣਯੋਗ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸੁੱਕੇ ਅਨਾਜ ਦੀ ਖਰੀਦ ‘ਚ ਢਿੱਲ ਦੇਣ ਦੀ ਸਾਡੀ ਅਪੀਲ ਸਵੀਕਾਰ ਕੀਤੀ ਹੈ। ਮੈਂ ਆਪ ਜੀ (ਪ੍ਰਧਾਨ ਮੰਤਰੀ) ਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਪੰਜਾਬ ਦੇਸ਼ ਵਿਚ ਅੰਨ ਭੰਡਾਰਨ ਲਈ ਆਪਣਾ ਯੋਗਦਾਨ ਦਿੰਦਾ ਰਹੇਗਾ।