ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਵੱਲੋਂ ਅਸਤੀਫਾ

ਅਗਰਤਲਾ, 14 ਮਈ – ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਪਣਾ ਅਸਤੀਫਾ ਅੱਜ ਉਨ੍ਹਾਂ ਰਾਜਪਾਲ ਨੂੰ ਸੌਂਪਿਆ। ਬਿਪਲਬ ਕੁਮਾਰ ਦੇਵ ਨੇ ਅਜੇ ਕੱਲ੍ਹ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਤੇ ਅੱਜ ਉਨ੍ਹਾਂ ਅਸਤੀਫਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਤ੍ਰਿਪੁਰਾ ਦੇ ਕਈ ਵਿਧਾਇਕ ਬਿਪਲਬ ਕੁਮਾਰ ਦੇਵ ਤੋਂ ਨਾਰਾਜ਼ ਚੱਲ ਰਹੇ ਸਨ ਤੇ ਇਸ ਦੀ ਗੂੰਜ ਹਾਈਕਮਾਨ ਤੱਕ ਵੀ ਪਹੁੰਚੀ ਸੀ।

Leave a Reply

Your email address will not be published. Required fields are marked *