ਸਿੱਖੀ ਸਰੂਪ ਬਾਰੇ ਟਿੱਪਣੀ ਕਰਨ ‘ਤੇ ਕਾਮੇਡੀਅਨ ਭਾਰਤੀ ਸਿੰਘ ਨੇ ਮੰਗੀ ਮਾਫੀ

ਚੰਡੀਗੜ੍ਹ, 16 ਮਈ – ਸਿੱਖੀ ਸਰੂਪ ਨੂੰ ਲੈ ਕੇ ਗਲਤ ਟਿੱਪਣੀ ਕਰਨ ਤੋਂ ਬਾਅਦ ਕਾਮੇਡੀਅਨ ਭਾਰਤੀ ਸਿੰਘ ਵਿਚ ਘਿਰੀ ਹੋਈ ਹੈ। ਐੱਸ.ਜੀ.ਪੀ.ਸੀ ਵੱਲੋਂ ਭਾਰਤੀ ਸਿੰਘ ਦੀ ਟਿੱਪਣੀ ਦੀ ਨਿਖੇਧੀ ਕਰਨ ਦੇ ਨਾਲ ਨਾਲ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਲਾਈਵ ਸ਼ੋਅ ਦੌਰਾਨ ਭਾਰਤੀ ਸਿੰਘ ਦੀ ਨਿਖੇਧੀ ਕੀਤੀ ਸੀ। ਹੁਣ ਇਸ ਨੂੰ ਲੈ ਕੇ ਭਾਰਤੀ ਸਿੰਘ ਨੇ ਖੁਦ ਵੀਡੀਓ ਸਾਂਝੀ ਕਰ ਮਾਫੀ ਮੰਗੀ ਹੈ। ਵੀਡੀਓ ਵਿਚ ਭਾਰਤੀ ਸਿੰਘ ਕਹਿ ਰਹੀ ਹੈ ਕਿ ਪਿਛਲੇ ਇੱਕ ਦੋ ਦਿਨਾਂ ਤੋਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜੋ ਕਿ ਮੈਨੂੰ ਵੀ ਭੇਜੀ ਗਈ ਹੈ ਕਿ ਮੈਂ ਸਿੱਖੀ ਸਰੂਪ ਬਾਰੇ ਮਜ਼ਾਕ ਉਡਾਇਆ ਹੈ। ਮੈਂ ਵਾਰ ਵਾਰ ਉਹ ਵੀਡੀਓ ਦੇਖ ਰਹੀ ਹਾਂ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਾਂਗੀ ਕਿ ਤੁਸੀ ਵੀ ਵੀਡੀਓ ਦੇਖੋ। ਵੀਡੀਓ ਵਿਚ ਮੈਂ ਕਿਸੇ ਵੀ ਕਿਸੇ ਧਰਮ ਜਾਂ ਜਾਤ ਪਾਤ ਬਾਰੇ ਨਹੀਂ ਬੋਲਿਆ। ਮੈਂ ਆਪਣੀ ਸਹੇਲੀ ਨਾਲ ਸਿਰਫ ਮਜ਼ਾਕ ਕਰ ਰਹੀ ਹਾਂ। ਪਰ ਮੇਰੀ ਟਿੱਪਣੀ ਨਾਲ ਜੇ ਕਿਸੇ ਨੂੰ ਵੀ ਧਰਮ ਜਾਤ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਹਾਂ। ਮੈਂ ਖੁਦ ਅੰਮ੍ਰਿਤਸਰ ਜੰਮੀ ਹਾਂ ਤੇ ਮੈਂ ਪੰਜਾਬ ਦਾ ਪੂਰਾ ਮਾਣ ਰੱਖਾਂਗੀ। ਪੰਜਾਬੀ ਹੋਣ ਦਾ ਮੈਨੂੰ ਪੂਰਾ ਮਾਣ ਹੈ।

Leave a Reply

Your email address will not be published. Required fields are marked *