ਚੰਡੀਗੜ੍ਹ, 16 ਮਈ –ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਨਤਾ ਦਾ ਦਰਬਾਰ ਲਗਾਉਣ ‘ਤੇ ਟਵੀਟ ਕਰਦਿਆ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਲੋਕ ਆਪਣੇ ਮੁੱਦੇ ਦੱਸਣ ਲਈ ਘੰਟਿਆਂ ਯਾਤਰਾ ਕਿਉਂ ਕਰਨ। ਸਰਕਾਰ ਉਨ੍ਹਾਂ ਦੇ ਦਰਵਾਜ਼ੇ ‘ਤੇ ਕਿਉਂ ਨਹੀਂ ਆਉਂਦੀ। ਸਮੇਂ ਅਤੇ ਊਰਜਾ ਦੀ ਬੱਚਤ ਹੋਣੀ ਚਾਹੀਦੀ ਹੈ ਅਤੇ ਲੀਕੇਜ ਨੂੰ ਘੱਟ ਕਰਨ ਲਈ E-governance ਵਧੀਆ ਹੱਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਇਆ ਜਨਤਾ ਦਾ ਦਰਬਾਰ ਉਦੋ ਹੀ ਸਫਲ ਹੋ ਸਕਦਾ ਹੈ ਜਦੋਂ ਤਹਿਸੀਲਾਂ ਅਤੇ ਉਪ ਤਹਿਸੀਲਾਂ ‘ਚ ਵਿਧਾਇਕਾਂ ਅਤੇ ਅਧਿਕਾਰੀਆਂ ਦੀ ਸ਼ਮੂਲੀਅਤ ਹੋਵੇ। ਸ਼ਕਤੀ ਦਾ ਵਿਕੇਂਦਰੀਕਰਨ ਸੱਤਾ ਦਾ ਅਸਲ ਤੱਤ ਹੈ। ਇੱਕ ਵਿਅਕਤੀ 3 ਕਰੋੜ ਪੰਜਾਬੀਆਂ ਦੀਆਂ ਚਿੰਤਾਵਾਂ ਦਾ ਹੱਲ ਨਹੀਂ ਕਰ ਸਕਦਾ ਪਰ ਇੱਕ ਸਮੂਹਿਕ ਵਿਕੇਂਦਰੀਕਰਨ ਯਤਨ ਕਰ ਸਕਦਾ ਹੈ।