ਨਵੀਂ ਦਿੱਲੀ, 17 ਮਈ – ਕਰਨਾਟਕ ਸਰਕਾਰ ਨੇ 10ਵੀਂ ਕਲਾਸ ਦੀ ਕੰਨੜ ਦੀ ਕਿਤਾਬ ‘ਚ ਸੋਧ ਕਰਦੇ ਹੋਏ ਨਵਾਂ ਸਿਲੇਬਸ ਜੋੜਿਆ ਹੈ ਤੇ ਇਸ ਨਵੇਂ ਸਿਲੇਬਸ ‘ਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਨਾਂਅ ਹਟਾ ਕੇ ਆਰ.ਐੱਸ.ਐੱਸ ਦੇ ਸੰਸਥਾਪਕ ਡਾ. ਹੇਡਗੇਵਾਰ ਦੇ ਭਾਸ਼ਣ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਉੱਪਰ ਕਈ ਸੰਗਠਨਾਂ ਨੇ ਇਤਰਾਜ ਜਤਾਇਆ ਹੈ। ਇਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆ ਕਰਨਾਟਕ ਸਰਕਾਰ ਉੱਪਰ ਤਿੱਖਾ ਨਿਸ਼ਾਨਾ ਸਾਧਿਆ ਹੈ।ਆਪਣੇ ਟਵੀਟ ਵਿਚ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਲੋਕ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਨੂੰ ਇੰਨੀ ਨਫਰਤ ਕਿਉਂ ਕਰਦੇ ਹਨ। ਸਕੂਲ ਦੀਆਂ ਕਿਤਾਬਾਂ ‘ਚੋਂ ਸ. ਭਗਤ ਸਿੰਘ ਜੀ ਦਾ ਨਾਂਅ ਹਟਾਉਣਾ ਅਮਰ ਸ਼ਹੀਦਾਂ ਦੀ ਕੁਰਬਾਨੀ ਦਾ ਅਪਮਾਨ ਹੈ। ਦੇਸ਼ ਆਪਣੇ ਸ਼ਹੀਦਾਂ ਦਾ ਅਪਮਾਨ ਬਿਲਕੁੱਲ ਨਹੀਂ ਬਰਦਾਸ਼ਤ ਕਰੇਗਾ ਤੇ ਭਾਜਪਾ ਸਰਕਾਰ ਨੂੰ ਇਹ ਫੈਸਲਾ ਵਾਪਿਸ ਲੈਣਾ ਹੋਵੇਗਾ।