ਦਸੂਹਾ, 17 ਮਈ – ਦਸੂਹਾ ਦੇ ਪਿੰਡ ਹਰਦੋ ਨੇਕਨਾਮਾ ਵਿਖੇ ਬੀਤੀ ਦੇਰ ਰਾਤ ਕੁੱਝ ਲੋਕਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਮ੍ਰਿਤਕ ਦੀ ਪਹਿਚਾਣ ਕੁਲਬੀਰ ਸਿੰਘ ਵਜ਼ੋ ਹੋਈ ਹੈ ਜੋ ਕਿ ਨੇਕਨਾਮਾ ਦਾ ਰਹਿਣ ਵਾਲਾ ਸੀ। ਮ੍ਰਿਤਕ ਕੁਲਬੀਰ ਦੇ ਭਰਾ ਨੇ ਦੱਸਿਆ ਕਿ ਕੁਲਬੀਰ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਤੇ ਬੱਚਿਆ ਦੀ ਦੇਖਭਾਲ ਲਈ ਘਰ ਵਿਚ ਇੱਕ ਔਰਤ ਕੰਮ ਕਰਦੀ ਹੈ। ਉਕਤ ਔਰਤ ਦਾ ਪਤੀ ਕੁਲਵਿੰਦਰ ਸਿੰਘ ਆਪਣੀ ਪਤਨੀ ਦੇ ਚਰਿੱਤਰ ਉੱਪਰ ਸ਼ੱਕ ਕਰਦਾ ਸੀ ਕਿ ਉਸ ਦੇ ਕੁਲਬੀਰ ਨਾਲ ਨਾਜਾਇਜ ਸਬੰਧ ਹਨ ਤੇ ਇਸ ਦੇ ਚੱਲਦਿਆ ਹੀ ਬੀਤੀ ਦੇਰ ਰਾਤ ਕੁਲਬੀਰ ਜਦੋਂ ਘਰ ਨੂੰ ਵਾਪਿਸ ਆ ਰਿਹਾ ਸੀ ਤਾਂ ਕੁਲਵਿੰਦਰ ਨੇ ਠੇਕੇ ਕੋਲ ਕੁਲਬੀਰ ਦੀ ਗੱਡੀ ਰੋਕ ਕੇ ਆਪਣੇ ਸਾਥੀਆਂ ਸਮੇਤ ਕੁਲਬੀਰ ਉੱਪਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।ਇਸ ਸਬੰਧੀ ਥਾਣਾ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।