ਨਵੀਂ ਦਿੱਲੀ, 18 ਮਈ – ਦਿੱਲੀ ਦੇ ਕਲਿਆਣਪੁਰੀ ਇਲਾਕੇ ‘ਚ ਨਾਜਾਇਜ਼ ਕਬਜ਼ਿਆ ਖਿਲਾਫ ਦੀ ਮੁਹਿੰਮ ਦਾ ਵਿਰੋਧ ਕਰ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਕੁਮਾਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਵਿਧਾਇਕ ਕੁਲਦੀਪ ਕੁਮਾਰ ਨੇ ਕਿਹਾ ਕਿ ਇਨ੍ਹਾਂ ਲੋਕਾਂ ਕੋਲ ਜਾਇਜ਼ ਦਸਤਾਵੇਜ਼ ਹਨ ਤੇ ਅਸੀਂ ਇਨ੍ਹਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ।