ਫਿਲੌਰ ਦੇ ਗੰਨਾ ਪਿੰਡ ਵਿਚ ਐੱਸ ਐੱਸ ਪੀ ਜਲੰਧਰ ਦਿਹਾਤੀ ਸਵਪਨ ਸ਼ਰਮਾ ਦੀ ਨਿਗਰਾਨੀ ਹੇਠ ਸਵੇਰੇ ਛੇ ਸੌ ਦੇ ਕਰੀਬ ਪੁਲਸ ਮੁਲਾਜ਼ਮਾਂ ਦੇ ਨਾਲ ਛਾਪੇਮਾਰੀ ਕੀਤੇ ਗਏ ਐਸਐਸਪੀ ਸਵਪਨ ਸ਼ਰਮਾ ਨੇ ਪੀਟੀਆਈ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਗੁਪਤ ਛਾਪੇਮਾਰੀ ਕੀਤੀ ਗਈ ਜਿਸ ਵਿੱਚ ਫਲੌਰ ਪੁਲਿਸ ਨੂੰ ਦੂਰ ਰੱਖਿਆ ਗਿਆ ਉਨ੍ਹਾਂ ਦੱਸਿਆ ਕਿ ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਹਨ ਜਿਨ੍ਹਾਂ ਵੱਲੋਂ ਡਰੱਗ ਮਨੀ, ਡਰੱਗ, ਡੋਡੇ ਚੂਰਾ ਪੋਸਤ ,ਸ਼ਰਾਬ ਬਰਾਮਦ ਕੀਤੀ ਹੈ ਪੁਲੀਸ ਵੱਲੋਂ ਅਜੇ ਸਰਚ ਕੀਤੀ ਜਾਰੀ ਹੈ ਜਿਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਐਸਐਸਪੀ ਸਵਪਨ ਸ਼ਰਮਾ ਵੱਲੋਂ ਜਾਣਕਾਰੀ ਪੂਰੀ ਸਾਂਝੀ ਕੀਤੀ ਜਾਵੇਗੀ