ਮਾਂ ਨੇ ਆਖ਼ਰੀ ਵਾਰ ਪੁੱਤ ਦਾ ਜੂੜਾ ਕੀਤਾ ਤੇ ਪਿਤਾ ਵੱਲੋਂ ਸਿਹਰਾ ਬੰਨ੍ਹ ਕੇ ਅੰਤਿਮ ਵਿਦਾਈ

ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਅੰਤਿਮ ਸੰਸਕਾਰ ਪਿੰਡ ਮੂਸਾ ਵਿਖੇ ਕਰ ਦਿੱਤਾ ਗਿਆ ਹੈ। ਪੁੱਤ ਦੇ ਮੱਥੇ ‘ਤੇ ਸਿਹਰਾ ਬੰਨ੍ਹ ਕੇ ਮਾਂ ਨੇ ਸਿੱਧੂ ਮੂਸੇਵਾਲਾ ਨੂੰ ਅੰਤਿਮ ਵਿਦਾਈ ਦਿੱਤੀ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੀ ਪੱਗ ਹੱਥਾਂ ‘ਚ ਲੈ ਕੇ ਲੱਖਾਂ ਲੋਕਾਂ ਦਾ ਉਨ੍ਹਾਂ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਧੰਨਵਾਦ ਕੀਤਾ।ਇਸ ਵੇਲੇ ਹਜ਼ਾਰਾਂ ਸੇਜ਼ਲ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ ਗਈ ਹੈ। ਪੰਜਾਬ, ਹਰਿਆਣਾ, ਰਾਜਸਥਾਨ ਤੋਂ ਵੱਡੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ। ਇਸ ਮੌਕੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਦੇ ਸਿਰ ਉਤੇ ਆਖ਼ਰੀ ਵਾਰ ਜੂੜਾ ਕੀਤਾ ਅਤੇ ਪਿਤਾ ਬਲਕੌਰ ਸਿੰਘ ਵਲੋਂ ਆਪਣੇ ਪੁੱਤਰ ਦੇ ਸਿਰ ਉਤੇ ਨਾਬੀ ਰੰਗ ਦੀ ਪੱਗ ਨੂੰ ਅੰਤਿਮ ਵਿਦਾਇਗੀ ਵੇਲੇ ਸਜਾਇਆ ਗਿਆ।

Leave a Reply

Your email address will not be published. Required fields are marked *