ਫਿਲੌਰ ਟੋਲ ਪਲਾਜ਼ਾ ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਮੋਟਰਸਾਈਕਲ ਅਤੇ ਇਕ ਐਕਟਿਵਾ ਤੇ ਸਵਾਰ ਤਿੰਨ ਲੁਟੇਰਿਆਂ ਵੱਲੋਂ ਦੋ ਦੇਸੀ ਕੱਟਿਆਂ ਦੀ ਨੋਕ ਤੇ ਪੀਆਰਟੀਸੀ ਦੀ ਪਟਿਆਲਾ ੬ਡਿਪੂ ਦੀ ਬੱਸ ਜੋ ਪਟਿਆਲਾ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਦੇ ਕੰਡਕਟਰ ਸਾਹਿਲ ਅਤੇ ਡਰਾਈਵਰ ਹਰਵਿੰਦਰ ਨੇ ਦੱਸਿਆ ਕਿ ਸੱਤ ਪੰਜਾਹ ਦੇ ਕਰੀਬ ਉਨ੍ਹਾਂ ਦੀ ਬੱਸ ਲਾਡੋਵਾਲ ਟੋਲ ਪਲਾਜ਼ਾ ਕਰੋਸ ਕਰ ਕੇ ਫਿਲੌਰ ਵੱਲ ਨੂੰ ਜਾ ਰਹੀ ਸੀ ਤਾਂ ਇਕ ਸਪਲੈਂਡਰ ਮੋਟਰਸਾਈਕਲ ਅਤੇ ਇਕ ਐਕਟਿਵਾ ਤੇ ਸਵਾਰ ਤਿੰਨ ਲੁਟੇਰਿਆਂ ਵੱਲੋਂ ਦੇਸੀ ਕੱਟਿਆਂ ਦੀ ਨੋਕ ਤੇ ਉਸ ਦੇ ਗਲ ਵਿੱਚ ਪਾਏ ਹੋਏ ਸੋਨੇ ਦੀ ਚੇਨ ਅੱਠ ਤੋਂ ਦਸ ਹਜ਼ਾਰ ਰੁਪਏ ਕੈਸ਼ ਲੁੱਟ ਕੇ ਫ਼ਰਾਰ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਸੀ ਜਿਨ੍ਹਾਂ ਨੇ ਗੁਸਾਏ ਡਰਾਈਵਰ ਕੰਡਕਟਰਾਂ ਨੇ ਲਾਡੋਵਾਲ ਟੋਲ ਪਲਾਜ਼ਾ ਤੇ ਜਾਮ ਲਗਾ ਦਿੱਤਾ ਜਾਮ ਕਰੀਬ ਪੰਜ ਕਿਲੋਮੀਟਰ ਲੰਬਾ ਲਾਗੇ ਲੋਕਾਂ ਵਿਚ ਪੰਜਾਬ ਸਰਕਾਰ ਦੇ ਕਾਨੂੰਨ ਵਿਵਸਥਾ ਖ਼ਿਲਾਫ਼ ਖਾਸਾ ਰੋਸ ਪਾਇਆ ਜਾ ਰਿਹਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਹੀ ਲੁੱਟਾਂ ਖੋਹਾਂ ਕਤਲ ਦੀਆਂ ਵਾਰਦਾਤਾਂ ਹੋਣ ਨਾਲ ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਹੇ ਐੱਫਆਈਆਰ ਦਰਜ ਹੋਣ ਤੋਂ ਬਾਅਦ ਕਰੀਬ ਇਕ ਘੰਟੇ ਬਾਅਦ ਜਾਮ ਖੋਲ੍ਹਿਆ ਗਿਆ