ਫਗਵਾੜਾ:- ਥਾਣਾ ਸਿਟੀ ਫਗਵਾੜਾ ਵਿੱਚ ਉਸ ਸਮੇਂ ਮਾਹੋਲ ਗਰਮਾ ਗਿਆ ਜਦੋ ਉਕਾਂਰ ਨਗਰ ਦੇ ਵਸਨੀਕ ਯੁਗੇਸ਼ ਸ਼ੁਕਲਾ ਦੀ ਪਤਨੀ ਨੇ ਪੁਲਿਸ ਉਪਰ ਦੋਸ਼ ਲਗਾਉਦੇ ਹੋਏ ਕਿਹਾ ਕਿ ਉਸ ਦੇ ਪਤੀ ਜਿਸ ਨੂੰ 13 ਮਈ ਨੂੰ ਘਣਸ਼ਾਮ ਸ਼ੁਕਲਾ ਅਤੇ ਕੌਸਲ ਗੁਪਤਾ ਅਸਥੀਆਂ ਵਿਸਰਜਣ ਵਾਸਤੇ ਹਰਿਦੁਆਰ ਵਿਖੇ ਲੈ ਕੇ ਗਏ ਸਨ ਤੇ ਇਸ ਦੋਰਾਨ ਘਨਸ਼ਾਮ ਸ਼ੁਕਲਾ ਅਤੇ ਕੌਸ਼ਲ ਗੁਪਤਾ ਵਾਪਿਸ ਆ ਗਏ। ਪਰ ਯੁਗੇਸ਼ ਸ਼ੁਕਲਾ ਵਾਪਸ ਨਹੀ ਆਇਆ। ਜਿਸ ਤੋਂ ਬਾਅਦ ਉਨਾਂ ਇਸ ਦੀ ਸੂਚਨਾਂ ਪੁਲਿਸ ਨੂੰ ਦਿੱਤੀ ਸੀ। ਪਰ ਵੀ ਕੋਈ ਵੀ ਕਾਰਵਾਈ ਨਹੀ ਹੋਈ। ਉਨਾਂ ਦੋਸ਼ ਲਗਾਇਆ ਕਿ ਪੁਲਿਸ ਮੁਲਾਜਮ ਨੇ ਉਕਤ ਵਿਅਕਤੀਆਂ ਨਾਲ ਮਿਲ ਕੇ ਘਰ ਦੇ ਜਿੰਦਰੇ ਤੂੜਵਾ ਕੇ ਘਰ ਵਿੱਚੋਂ ਸਮਾਨ ਤੇ ਨਗਦੀ ਦੀ ਵੀ ਲੱੁਟ ਕਰਵਾਈ ਸੀ। ਇਸ ਮੋਕੇ ਸੀਨੀਅਰ ਭਾਜਪਾ ਆਗੂ ਅਵਤਾਰ ਸਿੰਘ ਮੰਡ ਨੇ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜਾਰੀ ਅਤੇ ਮੱੁਦਿਆ ਤੋਂ ਭਟਕੀ ਹੋਈ ਕਾਰਵਾਈ ਨਹੀ ਕਰ ਰਹੀ। ਉਨਾਂ ਕਿਹਾ ਕਿ ਅਗਰ ਪੁਲਿਸ ਨੇ ਪੀੜਤ ਪਰਿਵਾਰ ਨੂੰ ਇਨਸਾਫ ਨਾ ਦਿਵਾਇਆ ਤਾਂ ਉਨਾਂ ਵੱਲੋਂ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ। ਉਧਰ ਥਾਣਾ ਸਿਟੀ ਦੇ ਐੱਸ.ਐੱਚ.ਓ ਨੇ ਕਿਹਾ ਕਿ ਜੁਰਮ ਮੁਤਾਬਿਕ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇਗਾ।