ਪਿਛਲੇ ਕੁਝ ਦਿਨਾਂ ਤੋਂ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਹੁਣ ਰਸੋਈ ਗੈਸ ਲਈ ਨਵਾਂ ਐਲਪੀਜੀ ਗੈਸ ਕੁਨੈਕਸ਼ਨ ਲੈਣਾ ਵੀ ਮਹਿੰਗਾ ਹੋ ਗਿਆ ਹੈ। ਪੈਟਰੋਲੀਅਮ ਕੰਪਨੀਆਂ ਭਲਕੇ ਯਾਨੀ 16 ਜੂਨ ਤੋਂ ਵਧੀਆਂ ਕੀਮਤਾਂ ਨੂੰ ਲਾਗੂ ਕਰਨਗੀਆਂ। ਹੁਣ ਰਸੋਈ ਦਾ ਨਵਾਂ ਕੁਨੈਕਸ਼ਨ ਲੈਣ ਲਈ ਖਪਤਕਾਰ ਨੂੰ 2,200 ਰੁਪਏ ਦੇਣੇ ਹੋਣਗੇ। ਪਹਿਲਾਂ ਇਹ ਰਕਮ 1450 ਰੁਪਏ ਸੀ। ਇਸ ਤਰ੍ਹਾਂ ਹੁਣ ਸਿਲੰਡਰ ਦੀ ਸਕਿਓਰਿਟੀ ਵਜੋਂ 750 ਰੁਪਏ ਹੋਰ ਜਮ੍ਹਾ ਕਰਵਾਉਣੇ ਪੈਣਗੇ। ਇਸ ਤੋਂ ਇਲਾਵਾ ਰੈਗੂਲੇਟਰ ਲਈ 250, ਪਾਸਬੁੱਕ ਲਈ 25 ਅਤੇ ਪਾਈਪ ਲਈ 150 ਰੁਪਏ ਵੱਖਰੇ ਤੌਰ ‘ਤੇ ਅਦਾ ਕਰਨੇ ਪੈਣਗੇ।