ਗੁਰਾਇਆ ਦੇ ਇਕ ਹੋਟਲ ਨੂੰ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਤੇ ਪੰਜ ਲੱਖ ਦੀ ਫਿਰੌਤੀ ਦੇ ਆ ਰਹੇ ਫੋਨਾਂ ਨਾਲ ਫੈਲੀ ਦਹਿਸ਼ਤ

ਗੁਰਾਇਆ 30 ਜੂਨ (ਮੁਨੀਸ਼)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਤੇ ਲਗਾਤਾਰ ਪੰਜਾਬ ਵਿਚ ਦੁਕਾਨਦਾਰਾ, ਬਿਜ਼ਨਸਮੈਨਾਂ ਅਤੇ ਕਾਰੋਬਾਰੀਆਂ ਨੂੰ ਧਮਕੀ ਭਰੇ ਫਿਰੌਤੀ ਮੰਗਣ ਦੇ ਫ਼ੋਨ ਆ ਰਹੇ ਹਨ ਇਸੇ ਹੀ ਗੈਂਗਸਟਰ ਦੇ ਨਾਮ ਦੇ ਹੁਣ ਗੁਰਾਇਆ ਦੇ ਇਕ ਹੋਟਲ ਨੂੰ ਵੀ ਲਗਾਤਾਰ ਧਮਕੀ ਭਰੇ ਫੋਨ ਆ ਰਹੇ ਹਨ ਅਤੇ ਵੌਇਸ ਮੈਸੇਜ ਵੀ ਕੀਤੇ ਜਾ ਰਹੇ ਹਨ ਜਿਸ ਦੀ ਪੁਸ਼ਟੀ ਥਾਣਾ ਮੁਖੀ ਗੁਰਾਇਆ ਵੱਲੋਂ ਵੀ ਕੀਤੀ ਗਈ ਹੈ ਪਰ ਹੈਰਾਨੀ ਤਾਂ ਇਸ ਗੱਲ ਦੀ ਹੈ ਕਰੀਬ ਇਕ ਹਫਤਾ ਹੋ ਗਿਆ ਹੈ ਪਰ ਪੁਲਸ ਵੱਲੋਂ ਇਸ ਮਾਮਲੇ ਵਿੱਚ ਕੋਈ ਵੀ ਮਾਮਲਾ ਅਜੇ ਤਕ ਦਰਜ ਨਹੀਂ ਕੀਤਾ ਗਿਆ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੋਰਾਇਆ ਪੁਲੀਸ ਇਸ ਮਾਮਲੇ ਨੂੰ ਕਿੰਨਾ ਕੁ ਗੰਭੀਰਤਾ ਨਾਲ ਲੈ ਰਹੀ ਹੋਵੇਗੀ । ਇਸ ਸਬੰਧੀ ਹੋਟਲ ਦੇ ਮੈਨੇਜਰ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 24 ਜੂਨ ਨੂੰ ਹੋਟਲ ਦੇ ਨੰਬਰ ਤੇ ਕੈਨੇਡਾ ਅਤੇ ਡੁਬਈ ਦੇ ਨੰਬਰਾਂ ਤੋਂ ਫੋਨ ਆ ਰਹੇ ਸਨ ਜੋ ਸ਼ਖ਼ਸ ਗੱਲ ਕਰ ਰਿਹਾ ਸੀ ਉਹ ਆਪਣੇ ਆਪ ਨੂੰ ਗੋਲੀ ਬਰਾਡ਼ ਦੱਸ ਕੇ ਸਾਡੇ ਕੋਲ ਪੰਜ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਿਹਾ ਸੀ ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਉਸ ਉਨ੍ਹਾਂ ਨੰਬਰਾਂ ਤੋਂ ਫੋਨ ਚੁੱਕਣੇ ਬੰਦ ਕਰ ਦਿੱਤੇ ਤਾਂ ਉਕਤ ਵਿਅਕਤੀ ਵੱਲੋਂ ਵੁਆਇਸ ਮੈਸੇਜ ਭੇਜ ਕੇ ਧਮਕੀਆਂ ਅਤੇ ਫਿਰੌਤੀ ਦੀ ਮੰਗ ਕੀਤੀ ਜਾਣ ਲੱਗੀ ਜਿਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਗੋਰਾਇਆ ਪੁਲਸ ਨੂੰ ਲਿਖਤੀ ਤੌਰ ਤੇ ਦੇ ਦਿੱਤੀ ਗਈ ਸੀ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਸੀ ਹੋਟਲ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਤੋਂ ਗੁਹਾਰ ਵੀ ਲਗਾਈ ਜਾ ਰਹੀ ਹੈ ਕਿ ਨੈਸ਼ਨਲ ਹਾਈਵੇ ਤੇ ਹੋਟਲ ਹੋਣ ਕਾਰਨ ਦੇਰ ਰਾਤ ਤਕ ਇੱਥੇ ਆਵਾਜਾਈ ਚਲਦੀ ਰਹਿੰਦੀ ਹੈ ਅਤੇ ਹੋਟਲ ਦੇ ਬਾਹਰ ਕੁਝ ਗੱਡੀਆਂ ਅਤੇ ਕੁਝ ਨੌਜਵਾਨਾਂ ਵੱਲੋਂ ਦੇਰ ਰਾਤ ਹੁੱਲੜਬਾਜ਼ੀ ਵੀ ਕੀਤੀ ਜਾਂਦੀ ਹੈ ਪੁਲੀਸ ਨੂੰ ਇੱਥੇ ਗਸ਼ਤ ਵੀ ਵਧਾਉਣੇ ਚਾਹੀਦੇ ਹੈ । ਇਸ ਸੰਬੰਧੀ ਜਦੋਂ ਥਾਣਾ ਮੁਖੀ ਗੁਰਾਇਆ ਹਰਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਭੇਜੀ ਗਈ ਹੈ ਪੁਲਸ ਵਲੋਂ ਤਫਤੀਸ਼ ਚੱਲ ਰਹੀ ਹੈ ਜਦੋਂ ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਪੁਲੀਸ ਵੱਲੋਂ ਕੋਈ ਵੀ ਮਾਮਲਾ ਦਰਜ ਨਾ ਕੀਤੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਾਫ ਤੌਰ ਤੇ ਪੱਲਾ ਝਾੜਦੇ ਹੋਏ ਕਿਹਾ ਕਿ ਹੋਟਲ ਵੱਲੋਂ ਨਾ ਤਾਂ ਕੋਈ ਸ਼ਿਕਾਇਤ ਦਿੱਤੀ ਗਈ ਹੈ ਨਾ ਹੀ ਉਹ ਕੋਈ ਮਾਮਲਾ ਦਰਜ ਕਰਵਾਉਣਾ ਚਾਹੁੰਦੇ ਹਨ। ਜਦਕਿ ਹੋਟਲ ਸਟਾਫ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਲਿਖਤੀ ਸ਼ਿਕਾਇਤ ਪੁਲਸ ਨੂੰ ਦਿੱਤੀ ਜਾ ਚੁੱਕੀ ਹੈ ।

Leave a Reply

Your email address will not be published. Required fields are marked *