ਲੁਧਿਆਣਾ : ਚੋਰ ਹੁਣ ਗੁਰਦੁਆਰਾ ਸਾਹਿਬ ਦੀ ਗੋਲਕ ‘ਤੇ ਕਰਨ ਲੱਗੇ ਹੱਥ ਸਾਫ, ਜਿੰਦਰਾ ਭੰਨ ਅੰਦਰ ਵੜੇ

ਲੁਧਿਆਣਾ ਜ਼ਿਲ੍ਹੇ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਸ਼ਰਾਰਤੀ ਅਨਸਰ ਗੁਰਦੁਆਰਾ ਸਾਹਿਬ ਦੀ ਗੋਲਕ ‘ਤੇ ਵੀ ਹੱਥ ਸਾਫ ਕਰਨ ਲੱਗ ਪਏ ਹਨ। ਅਜਿਹੀ ਹੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ, ਜੋਕਿ ਥਾਣਾ ਮੇਹਰਬਾਨ ਇਲਾਕੇ ਦੀ ਹੈ। ਦੇਰ ਰਾਤ 4 ਬਦਮਾਸ਼ਾਂ ਨੇ ਰਾਹੋਂ ਰੋਡ ਸਥਿਤ ਪਿੰਡ ਕੱਕਾ ਦੇ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਗਏ। ਗੁਰਦੁਆਰਾ ਸਾਹਿਬ ‘ਚ ਰੱਖੀ ਗੋਲਕ ਚੋਰ ਲੈ ਗਏ। ਸ਼ਰਾਰਤੀ ਅਨਸਰ ਗੋਲਕ ਚੋਰੀ ਕਰਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲ ਗਏ। ਦੱਸਿਆ ਜਾ ਰਿਹਾ ਹੈ ਕਿ ਗੋਲਕ ‘ਚ ਕਰੀਬ 8 ਤੋਂ 10 ਹਜ਼ਾਰ ਰੁਪਏ ਦੀ ਨਕਦੀ ਸੀ। ਜਦੋਂ ਗ੍ਰੰਥੀ ਹਰਦੇਵ ਸਿੰਘ ਗੁਰਦੁਆਰੇ ਆਇਆ ਤਾਂ ਉਸ ਨੇ ਦੇਖਿਆ ਕਿ ਗੁਰਦੁਆਰੇ ਦੇ ਗੇਟ ਦਾ ਜਿੰਦਰਾ ਟੁੱਟਿਆ ਹੋਇਆ ਹੈ। ਅੰਦਰ ਜਾ ਕੇ ਦੇਖਿਆ ਤਾਂ ਗੋਲਕ ਗਾਇਬ ਹੋਈ। ਹਰਦੇਵ ਨੇ ਤੁਰੰਤ ਪ੍ਰਧਾਨ ਸੰਤੋਖ ਸਿੰਘ ਅਤੇ ਪੁਲੀਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ।

Leave a Reply

Your email address will not be published. Required fields are marked *