ਮਿਊਜ਼ਿਕ ਸਿਸਟਮ ਖ਼ਰਾਬ ਹੋਣ ’ਤੇ ਪਿਤਾ ਨੇ ਚਪੇੜਾਂ ਮਾਰ ਕੀਤੀ ਸੀ ਬੇਇਜ਼ਤੀ , ਦੁਖੀ ਹੋ ਕੇ ਪੁੱਤ ਨੇ ਕੀਤੀ ਆਤਮ-ਹੱਤਿਆ !

ਲੁਧਿਆਣਾ ਵਿੱਚ ਮਾਛੀਵਾੜਾ ਦੇ ਪਿੰਡ ਭੋਰਲਾ ਵਿੱਚ ਨੌਜਵਾਨ ਨੇ ਆਪਣੇ ਪਿਤਾ ਦੀ ਝਿੜਕ ਤੋਂ ਦੁਖੀ ਹੋ ਕ ਖ਼ੁਦਕੁਸ਼ੀ ਕਰ ਲਈ। ਮਿਊਜ਼ਿਕ ਸਿਸਟਮ ਦੇ ਖਰਾਬ ਹੋਣ ਤੋਂ ਬਾਅਦ ਜਗਤਾਰ ਸਿੰਘ ਉਰਫ਼ ਜੱਗੀ ਨੂੰ ਉਸਦੇ ਪਿਤਾ ਨੇ ਥੱਪੜ ਮਾਰ ਦਿੱਤੇ। ਜਿਸ ਤੋਂ ਬਾਅਦ ਉਸਨੇ ਘਰ ਵਿੱਚ ਫਾਹਾ ਲੈ ਕੇ ਜਾਨ ਦੇ ਦਿੱਤੀ। ਪੁਲਿਸ ਨੇ ਜਗਤਾਰ ਦੀ ਮ੍ਰਿਤਕ ਦੇਹ ਪੋਸਟਮਾਰਟਮ ਦੇ ਮਗਰੋਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਭੋਰਲਾ ਵਾਸੀ ਜੱਗੀ ਦੀ ਧੀ ਜਸ਼ਨਪ੍ਰੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਕਾਰਨ ਮਿਊਜ਼ਿਕ ਸਿਸਟਮ ਖਰਾਬ ਹੋ ਗਿਆ। ਦਾਦਾ ਹਰਨੇਕ ਸਿੰਘ ਨੇ ਇਸਦੇ ਪਿਤਾ ਜਗਤਾਰ ਸਿੰਘ ਨੂੰ ਥੱਪੜ ਮਾਰ ਦਿੱਤੇ। ਪਰਿਵਾਰ ਦੇ ਸਾਹਮਣੇ ਆਪਣੀ ਬੇਇਜ਼ਤੀ ਮਹਿਸੂਸ ਹੋਣ ‘ਤੇ ਉਸਦੇ ਪਿਤਾ ਨੇ ਕਮਰੇ ਦੀ ਖਿੜਕੀ ਦੀ ਗਰਿੱਲ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਜਸ਼ਨਪ੍ਰੀਤ ਦੇ ਬਿਆਨਾਂ ‘ਤੇ ਦਾਦਾ ਹਰਨੇਕ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *