10 ਸਾਲਾ ਬੱਚੇ ‘ਤੇ ਹੋਈ FIR, ਫੇਸਬੁੱਕ ‘ਤੇ ਪਿਤਾ ਨੇ ਹਥਿਆਰ ਸਣੇ ਲਾਈ ਸੀ ਪੁੱਤ ਦੀ ਫੋਟੋ

ਅੰਮ੍ਰਿਤਸਰ ਵਿੱਚ 10 ਸਾਲ ਦੇ ਬੱਚੇ ‘ਤੇ ਗੰਨ ਕਲਚਰ ਪ੍ਰਮੋਟ ਕਰਨ ਨੂੰ ਲੈ ਕੇ FIR ਦਰਜ ਕੀਤੀ ਗਈ ਹੈ। ਉੱਥੇ ਹੀ ਪੁਲਿਸ ਨੇ ਬੱਚੇ ਦੇ ਨਾਲ ਉਸਦੇ ਪਿਤਾ ਅਤੇ ਦੋ ਹੋਰਾਂ ਖਿਲਾਫ਼ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਬੱਚੇ ਦੇ ਪਿਤਾ ਭੁਪਿੰਦਰ ਸਿੰਘ ਦੇ ਬੰਦੂਕ ਦੇ ਨਾਲ ਖੜ੍ਹੇ ਪੁੱਤ ਅਤੇ ਮੋਢਿਆਂ ‘ਤੇ ਗੋਲੀਆਂ ਦੀ ਬੈਲਟ ਪਹਿਨੇ ਦੀ ਫੋਟੋ ਆਪਣੇ ਫੇਸਬੁੱਕ ਪ੍ਰੋਫ਼ਾਈਲ ‘ਤੇ ਲਗਾ ਦਿੱਤੀ ਸੀ। ਪੁਲਿਸ ਦੇ ਸਾਈਬਰ ਸੈੱਲ ਦੀ ਨਜ਼ਰ ਵਿੱਚ ਇਹ ਫੋਟੋ ਆ ਗਈ। ਛਾਣਬੀਣ ਦੇ ਬਾਅਦ ਪੁਲਿਸ ਨੇ ਬੱਚੇ, ਉਸਦੇ ਪਿਤਾ ਭੁਪਿੰਦਰ ਦਾ ਪਤਾ ਲਗਾਇਆ। ਇਸ ਮਾਮਲੇ ਵਿੱਚ ਪੁਲਿਸ ਫਿਲਹਾਲ ਵਧੇਰੇ ਜਾਣਕਾਰੀ ਸਾਂਝਾ ਨਹੀਂ ਕਰ ਰਹੀ। ਨਾਬਾਲਿਗ ਹੋਣ ਦੇ ਚੱਲਦਿਆਂ ਬੱਚੇ ਦੀ ਜ਼ਿਆਦਾ ਜਾਣਕਾਰੀ ਪੁਲਿਸ ਨਹੀਂ ਦੇ ਰਹੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਖਿਲਾਫ਼ IPC 188 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *