ਭਾਰਤ-ਨੇਪਾਲ ਸਰਹੱਦ ‘ਤੇ ਤਾਇਨਾਤ ਜਵਾਨਾਂ ਨੇ ਥਾਣਾ ਮੂਰਤੀਹਾ ਦੀ ਪੁਲਿਸ ਨਾਲ ਮਿਲ ਕੇ ਜਾਅਲੀ ਭਾਰਤੀ ਤੇ ਨੇਪਾਲੀ ਕਰੰਸੀ, 60 ਹਜ਼ਾਰ ਰੁਪਏ, ਦੇਸੀ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਹਨ, ਅਤੇ ਇਸ ਮਾਮਲੇ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਮੀਡੀਆ ਪਛਾਣ ਪੱਤਰ ਧਾਰਕ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਕਥਿਤ ਤੌਰ ’ਤੇ ਤਿੰਨ ਵੱਖ-ਵੱਖ ਨਾਵਾਂ ਹੇਠ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ। ਮੁਲਜ਼ਮਾਂ ਦੇ ਆਪਣੇ ਨਾਵਾਂ ਦੇ ਨਾਲ-ਨਾਲ ਪਿਤਾ ਦੇ ਨਾਂਅ ਵੀ ਵੱਖਰੇ ਹਨ।ਪੁਲਿਸ ਸੁਪਰਡੈਂਟ ਅਸ਼ੋਕ ਕੁਮਾਰ ਨੇ ਕਿਹਾ ਕਿ ਭਾਰਤ-ਨੇਪਾਲ ਸਰਹੱਦ ‘ਤੇ ਨਕਲੀ ਭਾਰਤੀ ਅਤੇ ਨੇਪਾਲੀ ਕਰੰਸੀ ਦੀ ਤਸਕਰੀ ਬਾਰੇ ਖ਼ੁਫ਼ੀਆ ਜਾਣਕਾਰੀ ਮਿਲੀ ਸੀ। ਇਹ ਵੀ ਪਤਾ ਲੱਗਿਆ ਸੀ ਕਿ ਕਥਿਤ ਪੱਤਰਕਾਰੀ ਦੀ ਆੜ ਵਿੱਚ ਸਰਹੱਦ ‘ਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਪੁਲਿਸ ਸੁਪਰਡੈਂਟ ਅਸ਼ੋਕ ਕੁਮਾਰ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਸੋਮਵਾਰ ਰਾਤ ਏਟੀਐਸ ਦੀ ਬਹਿਰਾਇਚ ਅਤੇ ਸ਼ਰਾਵਸਤੀ ਯੂਨਿਟਾਂ ਨੇ ਮੁਰਤਿਹਾ ਪੁਲਿਸ ਨਾਲ ਮਿਲ ਕੇ ਲਾਲਬੋਝਾ ਥਾਣੇ ‘ਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਫ਼ੜਿਆ ਤੇ ਤਲਾਸ਼ੀ ਲਈ। ਮੁਲਜ਼ਮਾਂ ਪਾਸੋਂ 3.5 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ, 60 ਹਜ਼ਾਰ ਰੁਪਏ ਦੀ ਅਸਲ ਭਾਰਤੀ ਕਰੰਸੀ, 4.40 ਲੱਖ ਰੁਪਏ ਦੀ ਜਾਅਲੀ ਨੇਪਾਲੀ ਕਰੰਸੀ, ਦੇਸੀ ਪਿਸਤੌਲ, ਦੋ ਕਾਰਤੂਸ, ਤਿੰਨ ਮੀਡੀਆ ਸ਼ਨਾਖਤੀ ਕਾਰਡ, ਚਾਰ ਮੋਬਾਈਲ ਫ਼ੋਨ ਅਤੇ ਦੋ ਕਾਰਤੂਸ ਬਰਾਮਦ ਕੀਤੇ ਗਏ ਹਨ, ਅਤੇ ਇੱਕ ਮੋਟਰਸਾਈਕਲ ਜ਼ਬਤ ਕੀਤਾ ਗਿਆ ਹੈ। ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ