2 ਕਰੋੜ ਦਾ ਬੀਮਾ ਕਲੇਮ ਕਰਵਾਉਣ ਲਈ ਪਤੀ ਨੇ ਆਪਣੀ ਪਤਨੀ ਅਤੇ ਸਾਲੇ ਦਾ ਕਤਲ ਕਰਵਾ ਦਿੱਤਾ। ਇਸ ਕੰਮ ਲਈ ਉਸ ਨੇ ਹਿਸਟਰੀ ਸ਼ੀਟਰ ਨੂੰ 10 ਲੱਖ ਰੁਪਏ ਦੀ ਸੁਪਾਰੀ ਦਿੱਤੀ। ਦੋਹਰੇ ਕਤਲ ਦੀ ਇਹ ਸਨਸਨੀਖੇਜ਼ ਘਟਨਾ ਰਾਜਸਥਾਨ ਦੀ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਇੱਕ ਸਨਸਨੀਖੇਜ਼ ਅੰਨ੍ਹੇ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਹਰਮਾੜਾ ਦੀ ਪੁਲਿਸ ਨੇ ਮ੍ਰਿਤਕ ਔਰਤ ਸ਼ਾਲੂ ਦੇ ਪਤੀ ਮਹੇਸ਼ਚੰਦ ਧੋਬੀ ਅਤੇ ਮਾਲਵੀਆ ਨਗਰ ਦੇ ਰਹਿਣ ਵਾਲੇ ਹਿਸਟਰੀ ਸ਼ੀਟਰ ਮੁਕੇਸ਼ ਸਿੰਘ ਰਾਠੌਰ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਆਪਣੀ ਪਤਨੀ ਤੋਂ ਛੁਟਕਾਰਾ ਪਾਉਣ ਅਤੇ ਦੋ ਕਰੋੜ ਦਾ ਐਕਸੀਡੈਂਟ ਇੰਸ਼ੋਰੈਂਸ ਕਲੇਮ ਕਰਵਾਉਣ ਲਈ ਦੋਸ਼ੀ ਪਤੀ ਮਹੇਸ਼ਚੰਦ ਨੇ ਇਸ ਕਤਲ ਲਈ ਹਿਸਟਰੀ ਸ਼ੀਟਰ ਮੁਕੇਸ਼ ਸਿੰਘ ਰਾਠੌਰ ਨੂੰ 10 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ, ਜਿਸ ਵਿਚ 5 ਲੱਖ ਰੁਪਏ ਪੇਸ਼ਗੀ ਵਿੱਚ ਦਿੱਤਾ ਗਿਆ ਸੀ। ਬਾਕੀ ਦੋ ਮੁਲਜ਼ਮਾਂ ਨੇ ਅਪਰਾਧ ਲਈ ਆਪਣੀਆਂ ਦੋ ਗੱਡੀਆਂ ਮੁਹੱਈਆ ਕਰਵਾਈਆਂ ਸਨ।ਡੀਸੀਪੀ ਪੱਛਮੀ ਵੰਦਿਤਾ ਰਾਣਾ ਨੇ ਦੱਸਿਆ ਕਿ ਦੋਹਰੇ ਕਤਲ ਦੀ ਇਹ ਘਟਨਾ 5 ਅਕਤੂਬਰ ਨੂੰ ਹਰਮਾੜਾ ਇਲਾਕੇ ਵਿੱਚ ਸੜਕ ਹਾਦਸੇ ਦੀ ਯੋਜਨਾ ਬਣਾਉਂਦੇ ਹੋਏ ਵਾਪਰੀ ਸੀ। ਇਸ ਘਟਨਾ ਵਿੱਚ ਤੇਜ਼ ਰਫ਼ਤਾਰ ਐਸਯੂਵੀ ਨਾਲ ਟਕਰਾਉਣ ਕਾਰਨ ਬਾਈਕ ਸਵਾਰ ਸ਼ਾਲੂ ਨਾਮਕ ਔਰਤ ਅਤੇ ਉਸਦੇ ਚਚੇਰੇ ਭਰਾ ਰਾਜੂ ਦੀ ਦਰਦਨਾਕ ਮੌਤ ਹੋ ਗਈ। ਕਤਲ ਦੇ ਸਮੇਂ ਦੋਵੇਂ ਬਾਈਕ ‘ਤੇ ਸਮੋਦ ਹਨੂੰਮਾਨ ਮੰਦਰ ਜਾ ਰਹੇ ਸਨ।