ਫਗਵਾੜਾ ਵਿਖੇ ਆਹਮੋ-ਸਾਹਮਣੇ ਹੋਏ ਆਪ ਆਗੂ , ਪੁਲਿਸ ਨੇ ਕੀਤਾ ਹਲਕੇ ਬਲ ਦਾ ਪ੍ਰਯੋਗ

ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਫਗਵਾੜਾ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਦੋਰਾ ਕੀਤਾ ਗਿਆ। ਇਸ ਦੋਰਾਨ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜਿੱਥੇ ਸਾਰੀ ਜਾਣਕਾਰੀ ਹਾਸਿਲ ਕੀਤੀ ਗਈ ਉਥੇ ਹੀ ਗੁਰਮੀਤ ਸਿੰਘ ਮੀਤ ਹੇਅਰ ਦੇ ਜਾਣ ਤੋਂ ਉਪਰੰਤ ਮਾਹੋਲ ਉਸ ਸਮੇਂ ਤਨਾਵਪੂਰਨ ਬਣ ਗਿਆ ਜਦੋਂ ਸ. ਜੁਗਿੰਦਰ ਸਿੰਘ ਮਾਨ ਅਤੇ ਆਪ ਦੇ ਯੂਥ ਨੇਤਾ ਸਾਬੀ ਗਿੱਲ ਜੋ ਕਿ ਆਪ ਪਾਰਟੀ ਦੇ ਸਰਗਰਮ ਆਗੂ ਹਨ, ਦੇ ਸਮਰਥਕ ਆਪਸ ਵਿੱਚ ਹੀ ਕਿਸੇ ਗੱਲ ਨੂੰ ਲੈ ਕੇ ਉਲਝ ਪਏ ਤੇ ਨੋਬਤ ਹੱਥੋ ਪਾਈ ਤੱਕ ਆ ਗਈ। ਇਸ ਝਗੜੇ ਦੋਰਾਨ ਦੋਵੇਂ ਧਿਰਾ ਨੂੰ ਹਟਾਉਣ ਲਈ ਫਗਵਾੜਾ ਪੁਲਿਸ ਦੇ ਆਲਾ ਅਧਿਕਾਰੀ ਜਿੱਥੇ ਮੌਕੇ ਤੇ ਮਜੋੂਦ ਰਹੇ ਉਥੇ ਹੀ ਮਾਮਲਾਂ ਸ਼ਾਂਤ ਨਾ ਹੁੰਦਾ ਦੇਖ ਪੁਲਿਸ ਵੱਲੋਂ ਨੌਜ਼ਵਾਨਾਂ ਨੂੰ ਖਦੇੜਨ ਲਈ ਹਲਕੇ ਬਲ ਦਾ ਪ੍ਰਯੋਗ ਵੀ ਕਰਨਾ ਪਿਆ। ਜਿਸ ਨਾਲ ਦੋਵੇਂ ਧਿਰਾ ਵਿੱਚੋਂ 1-1 ਵਿਅਕਤੀ ਜਖਮੀ ਹੋ ਗਿਆ ਜਿਨਾਂ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਕਿ ਦੋਵਾਂ ਧਿਰਾਂ ਦੇ ਸੀਨੀਅਰ ਨੇਤਾ ਵੀ ਮਜੋੂਦ ਸਨ। ਇਸ ਦੋਰਾਨ ਕਿਸੇ ਪ੍ਰਕਾਰ ਦਾ ਮਾਹੋਲ ਖਰਾਬ ਨਾ ਹੋਵੇ ਇਸ ਲਈ ਪੁਲਿਸ ਦੇ ਆਲਾ ਅਧਿਕਾਰੀ ਅਹਿਿਤਆਤ ਦੇ ਤੋਰ ਤੇ ਮਜੋੂਦ ਸਨ। ਇੱਥੇ ਦੱਸਣਾ ਬਣਦਾ ਹੈ ਕਿ ਸਾਬੀ ਗਰੀਨ ਉਹ ਯੂਥ ਆਗੂ ਹੈ ਜਿਸ ਨੇ ਸ. ਜੁਗਿੰਦਰ ਸਿੰਘ ਮਾਨ ਨਾਲ ਚੋਣਾਂ ਸਮੇਂ ਕਾਫੀ ਮੇਹਨਤ ਕੀਤੀ ਸੀ ਤੇੇ ਬਾਅਦ ਵਿੱਚ ਕਿਸੇ ਕਾਰਨ ਇਨਾਂ ਵਿੱਚਕਾਰ  ਮਤਭੇਦ ਪੈਦਾ ਹੋ ਗਏ ਸਨ। ਜਿਕਰਯੋਗ ਹੈ ਕਿ ਹਲਕਾ ਇੰਨਚਾਰਜ ਫਗਵਾੜਾ ਜੁਗਿੰਦਰ ਸਿੰਘ ਮਾਨ ਅਤੇ ਦੂਸਰੀ ਧਿਰ ਦੇ ਵਰਕਰ ਪਹਿਲਾ ਵੀ ਕਈ ਵਾਰ ਉਲਝ ਚੱੁਕੇ ਹਨ ਤੇ ਇਹ ਮਾਮਲਾ ਫਗਵਾੜਾ ਪੁਲਿਸ ਦੇ ਧਿਆਨ ਵਿੱਚ ਵੀ ਸੀ। ਪਰ ਇੱਕ ਵਾਰ ਫਿਰ ਤੋਂ ਆਹਮੋ ਸਾਹਮਣੇ ਹੋਏ ਨੌਜ਼ਵਾਨ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਲਈ ਚਿੰਤਾਂ ਦਾ ਕਾਰਨ ਬਣ ਸਕਦੇ ਹਨ ਤੇ ਵਿਰੋਧੀਆਂ ਨੂੰ ਮੁੜ ਤੋਂ ਪੰਜਾਬ ਸਰਕਾਰ ਤੇ ਤੰਜ ਕੱਸਣ ਦਾ ਮੌਕਾ ਮਿਲ ਸਕਦਾ ਹੈ। ਲੋੜ ਹੈ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਮਸਲੇ ਦਾ ਹੱਲ ਕੱਢਣ ਦੀ ਤਾਂ ਜੋ ਪਾਰਟੀ ਵਿੱਚ ਵੱਧਦੀ ਧੜੇਬੰਦੀ ਕਿਸੇ ਵੱਡੀ ਘਟਨਾ ਦਾ ਕਾਰਨ ਨਾਂ ਬਣ ਜਾਵੇ।ਉਧਰ ਇਸ ਮਾਮਲੇ ਵਿੱਚ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸ.ਐੱਚ.ਓ ਰਸ਼ਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾ ਜੋ ਵੀ ਬਿਆਨ ਦੇਣਗੀਆ ਉਸ ਹਿਸਾਬ ਨਾਲ ਬਣਦੀ ਕਾਰਵਾਈ ਅਮਲ ਵਿੱਚ ਲ਼ਿਆਂਦੀ ਜਾਵੇਗੀ।

Leave a Reply

Your email address will not be published. Required fields are marked *