NIA ਨੇ ਲੁਧਿਆਣਾ ਕੋਰਟ ‘ਚ ਬੰਬ ਬਲਾਸਟ ਦਾ ਮਾਸਟਰਮਾਈਂਡ ਹਰਪ੍ਰੀਤ ਸਿੰਘ ਕੀਤਾ ਗ੍ਰਿਫਤਾਰ

ਲੁਧਿਆਣਾ ਬੰਬ ਬਲਾਸਟ ਦਾ ਮਾਸਟਰਮਾਈਂਡ ਹਰਪ੍ਰੀਤ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਸ਼ਟਰੀ ਜਾਂਚ ਏਜੰਸੀ (NIA) ਨੇ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਹੈਪੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਿਆਦੀ ਕਲਾ ਦਾ ਰਹਿਣ ਵਾਲਾ ਹੈ। ਦਸੰਬਰ 2021 ਵਿਚ ਲੁਧਿਆਣਾ ਜ਼ਿਲ੍ਹਾ ਕੋਰਟ ਵਿਚ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਵਿਚ ਪੰਜਾਬ ਪੁਲਿਸ ਦਾ ਬਰਖਾਸਤ ਮੁਲਾਜ਼ਮ ਗਗਨਦੀਪ ਸਿੰਘ ਮਾਰਿਆ ਗਿਆ ਸੀ। ਘਟਨਾ ਵਿਚ 6 ਲੋਕ ਜ਼ਖਮੀ ਹੋ ਗਏ ਸਨ। ਇਹ ਕੇਸ 23 ਦਸੰਬਰ 2021 ਨੂੰ ਜ਼ਿਲ੍ਹਾ ਲੁਧਿਆਣਾ ਕਮਿਸ਼ਨਰੇਟ, ਪੰਜਾਬ ਵਿਖੇ ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਐਨਆਈਏ ਨੇ 13 ਜਨਵਰੀ 2021 ਨੂੰ ਕੇਸ ਦੁਬਾਰਾ ਦਰਜ ਕੀਤਾ ਸੀ।ਜਾਂਚ ਵਿਚ ਪਤਾ ਲੱਗਾ ਹੈ ਕਿ ਅੱਤਵਾਦੀ ਹਰਪ੍ਰੀਤ ਲਖਬੀਰ ਸਿੰਘ ਰੋਡੇ ਦਾ ਸਹਿਯੋਗੀ ਹੈ, ਜੋ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਹੈ। ਹਰਪ੍ਰੀਤ ਆਪਣੇ ਸਹਿਯੋਗੀ ਨਾਲ ਦਸੰਬਰ 2021 ਲੁਧਿਆਣਾ ਕੋਰਟ ਬਿਲਡਿੰਗ ਬਲਾਸਟ ਦੇ ਸਾਜ਼ਿਸ਼ਕਰਤਾਵਾਂ ਵਿਚੋਂ ਇਕ ਸੀ। ਰੋਡੇ ਦੇ ਇਸ਼ਾਰੇ ‘ਤੇ ਕੰਮ ਕਰਦੇ ਹੋਏ ਹੈਪੀ ਨੇ ਕਸਟਮ ਮੇਡ IED ਦੀ ਡਲਿਵਰੀ ਕੀਤੀ ਸੀ। ਇਸ ਨੂੰ ਪਾਕਿਸਤਾਨ ਤੋਂ ਭਾਰਤ ਭੇਜਿਆ ਗਿਆ ਸੀ। ਇਸਦਾ ਇਸਤੇਮਾਲ ਲੁਧਿਆਣਾ ਕੋਰਟ ਕੰਪਲੈਕਸ ਦੇ ਵਿਸਫੋਟ ਵਿਚ ਕੀਤਾ ਗਿਆ ਸੀ।ਇਸ ਦੇ ਨਾਲ ਹੀ ਵਿਸ਼ੇਸ਼ ਐਨਆਈਏ ਅਦਾਲਤ ਵੱਲੋਂ ਹੈਪੀ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਸੀ।

Leave a Reply

Your email address will not be published. Required fields are marked *