20 ਸਾਲਾ ਨੌਜਵਾਨ ਨੇ ਸ਼ੱਕੀ ਹਾਲਾਤ ‘ਚ ਕੀਤੀ ਖ਼ੁਦਕੁਸ਼ੀ

ਜਲੰਧਰ ’ਚ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਕਿਸ਼ਨਪੁਰਾ ਇਲਾਕੇ ’ਚ ਇਕ 20 ਸਾਲਾ ਨੌਜਵਾਨ ਨੇ ਸ਼ੱਕੀ ਹਾਲਾਤ ਵਿਚ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਰਵੀ ਪੁੱਤਰ ਸੁਖਦੇਵ ਵਾਸੀ ਕਿਸ਼ਨਪੁਰਾ ਵਜੋਂ ਹੋਈ। ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਰਘਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸਵੇਰੇ ਮ੍ਰਿਤਕ ਦੀ ਵੱਡੀ ਭੈਣ ਮਮਤਾ ਉਸ ਨੂੰ ਚਾਹ ਦੇਣ ਲਈ ਉਸ ਦੇ ਕਮਰੇ ਵਿਚ ਗਈ। ਉਸ ਨੇ ਵੇਖਿਆ ਕਿ ਰਵੀ ਪੱਖੇ ਨਾਲ ਲਟਕ ਰਿਹਾ ਸੀ। ਭਰਾ ਨੂੰ ਪੱਖੇ ਨਾਲ ਲਟਕਦਾ ਵੇਖ ਕੇ ਮ੍ਰਿਤਕ ਦੀ ਭੈਣ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਇਕੱਠਾ ਹੋ ਗਏ।  ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ। ਉਸ ਨੇ ਦੱਸਿਆ ਕਿ ਮ੍ਰਿਤਕ ਰਵੀ ਮਾਨਸਿਕ ਅਤੇ ਆਰਥਿਕ ਤੌਰ ’ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

Leave a Reply

Your email address will not be published. Required fields are marked *