ਉੱਜੈਨ ਦੇ ਪ੍ਰਸਿੱਧ ਮਹਾਕਾਲ ਮੰਦਰ ‘ਚ ਮੋਬਾਈਲ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲ ਹੀ ‘ਚ ਦੋ ਸੁਰੱਖਿਆ ਕਰਮਚਾਰੀਆਂ ਵੱਲੋਂ ਫਿਲਮੀ ਗੀਤਾਂ ‘ਤੇ ਬਣਾਈ ਗਈ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਮੰਦਰ ਮੈਨੇਜਮੈਂਟ ਨੇ ਇਹ ਫੈਸਲਾ ਲਿਆ ਹੈ। ਅਗਲੇ 20 ਦਸੰਬਰ ਤੋਂ ਉੱਜੈਨ ਮਹਾਕਾਲੇਸ਼ਵਰ ਮੰਦਰ ਦੇ ਕੰਪਲੈਕਸ ‘ਚ ਮੋਬਾਈਲ ਲੈ ਕੇ ਜਾਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਇਸ ਦੇ ਨਾਲ ਹੀ ਨਵੇਂ ਸਾਲ ਦੇ ਪ੍ਰਬੰਧਾਂ ਦੇ ਮੱਦੇਨਜ਼ਰ 24 ਦਸੰਬਰ ਤੋਂ 5 ਜਨਵਰੀ ਤੱਕ ਪਾਵਨ ਅਸਥਾਨ ‘ਚ ਐਂਟਰੀ ‘ਤੇ ਵੀ ਪਾਬੰਦੀ ਰਹੇਗੀ।