ਫਗਵਾੜਾ : ਆਪਸੀ ਰੰਜਿਸ਼ ਦੇ ਚੱਲਦਿਆ ਚੱਲੀ ਗੋਲੀ, ਇੱਕ ਵਿਅਕਤੀ ਜ਼ਖਮੀ , ਪੁਲਿਸ ਕਰ ਰਹੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ

ਫਗਵਾੜਾ ਨਜਦੀਕ ਪਿੰਡ ਪਾਂਸਟਾ ਵਿਖੇ ਆਪਸੀ ਰੰਜਿਸ਼ ਦੇ ਚੱਲਦਿਆ ਹੋਏ ਝਗੜੇ ਵਿੱਚ ਇੱਕ ਵਿਅਕਤੀ ਦੇ ਗੋਲੀ ਲੱਗਣ ਨਾਲ ਜਖਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਵਿਅਕਤੀ ਸਤਪਾਲ ਪੱੁਤਰ ਬ੍ਰਿਜ ਕੁਮਾਰ ਵਾਸੀ ਪਾਂਸਟਾ ਨੇ ਦੱਸਿਆ ਕਿ ਉਸ ਦਾ ਪਾਸ਼ਟਾ ਦੇ ਮਾਡਲ ਟਾਊਨ ਵਿਖੇ ਲੱਕੜ ਦਾ ਟਾਲ ਹੈ ਤੇ ਉਸ ਦਾ ਪਿੰਡ ਦੇ ਹੀ ਗੋਪਾਲ ਪੱੁਤਰ ਹੰਸ ਰਾਜ ਅਤੇ ਸਾਹਿਲ ਪੱੁਤਰ ਰਾਣਾ ਨਾਲ ਪੁਰਾਣੀ ਰੰਜਿਸ਼ ਸੀ ਤੇ ਇਸੇ ਹੀ ਰੰਜਿਸ਼ ਦੇ ਚੱਲਦਿਆ ਉਨਾਂ ਦੋਵਾਂ ਨਾਲ ਉਸ ਦਾ ਝਗੜਾ ਹੋ ਗਿਆ ਤੇ ਇਸ ਝਗੜੇ ਦੋਰਾਨ ਉਨਾਂ ਦੋਵਾਂ ਵਿਅਕਤੀ ਨੇ ਉਸ ਉਪਰ ਗੋਲੀ ਚਲਾ ਦਿੱਤੀ ਜੋ ਕਿ ਉਸ ਦੇ ਹੱਥ ਵਿੱਚ ਲੱਗੀ ਜਿਸ ਨਾਲ ਉਹ ਜਖਮੀ ਹੋ ਗਿਆ। ਜਖਮੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹ ਜੇਰੇ ਇਲਾਜ ਹੈ। ਉਨਾਂ ਦੱਸਿਆ ਕਿ ਇਸ ਬਾਬਤ ਸੰਬਧਿਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਧਰ ਥਾਣਾ ਰਾਵਲਪਿੰਡ ਦੇ ਐੱਸ.ਐੱਚ.ਓ ਜਤਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਤੇ ਪੁਲਿਸ ਵੱਲੋਂ ਪੀੜਤ ਵਿਅਕਤੀ ਦੇ ਬਿਆਨਾਂ ਦੇ ਅਧਾਰ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਰਿਵਾਲਰ ਲਾਇਸੰਸੀ ਸੀ ਜਾ ਹੋਰ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਤੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਉਨਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਕਰਨੀ ਅਜੇ ਬਾਕੀ ਤੇ ਜਲਦ ਹੀ ਮਾਮਲਾ ਦਰਜ਼ ਕਰਕੇ ਉਨਾਂ ਨੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *