ਪੁਲਿਸ ਜਿਲਾ ਬਟਾਲਾ ਦੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਚੋਰੀ ਕੀਤਾ ਸਮਾਨ ਅਤੇ ਇੱਕ ਕਾਰ ਨੂੰ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਦ ਕਿ ਚੋਰ ਮੌਕੇ ਤੋਂ ਫਰਾਰ ਹੋ ਗਿਆ। ਜਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਦੀ ਪੁਲਿਸ ਪਾਰਟੀ ਨੂੰ ਸੂਚਨਾਂ ਮਿਲੀ ਸੀ ਕਿ ਇੱਕ ਚੋਰ ਸਰਗਨਾ ਗੈਂਗ ਚੋਰੀ ਕੀਤੀਆ ਇਨਵਰਟਰ, ਬੈਟਰੀਆਂ ਅਤੇ ਹੋਰ ਸਮਾਨ ਭਰ ਕੇ ਇੱਕ ਬਲੈਰੋ ਪਿਕਅਪ ਗੱਡੀ ਵਿੱਚ ਜਾ ਰਿਹਾ ਹੈ ਜਿਸ ਦੇ ਚੱਲਦਿਆ ਜਿੱਥੇ ਨਾਕਾ ਲੱਗੇ ਬੈਰੀਕੇਡ ਤੋੜੇ ਗਏ ਉਥੇ ਹੀ ਨਾਕੇ ਤੇ ਖੜੇ ਪੁਲਿਸ ਮੁਲਾਜਮ ਤੇ ਵੀ ਗੱਡੀ ਝੜਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜਦੋਂ ਉਕਤ ਗੱਡੀ ਦਾ ਪਿੱਛਾ ਕੀਤਾ ਗਿਆ ਤਾਂ ਸਰਹੱਦੀ ਪਿੰਡ ਕੋਨੇਵਾਲ ਦੇ ਨੇੜੇ ਆਰਮੀ ਅਤੇ ਬੀ.ਐੱਸ.ਐੱਫ ਦੇ ਨਾਕੇ ਅਤੇ ਪਿੱਛੇ ਆ ਰਹੀ ਪੁਲਿਸ ਦੀ ਗੱਡੀ ਦੇ ਡਰ ਉਕਤ ਗੱਡੀ ਚਾਲਕ ਅਤੇ ਗੱਡੀ ਵਿੱਚ ਸਵਾਰ ਸਾਰੇ ਲੋਕ ਗੱਡੀ ਛੱਡ ਕੇ ਕਮਾਦ ਵਿੱਚ ਲੁਕ ਗਏ ਜਿੱਥੋ ਕਿ ਉਹ ਬਾਅਦ ਵਿੱਚ ਫਰਾਰ ਹੋ ਗਏ। ਇਸ ਸਬੰਧੀ ਗੱਲਬਾਤ ਕਰਦਿਆ ਡੇਰਾ ਬਾਬਾ ਨਾਨਕ ਦੇ ਐੱਸ.ਐੱਚ.ਓ ਦਿਲਪ੍ਰੀਤ ਕੋਰ ਨੇ ਦੱਸਿਆਕਿ ਉਨਾਂ ਦੀ ਪੁਲਿਸ ਪਾਰਟੀ ਨੇ ਜਦੋਂ ਕਮਾਦ ਦੀ ਸਰਚ ਕੀਤੀ ਤਾਂ ਉਨਾਂ ਨੂੰ ਕਮਾਦ ਵਿੱਚੋਂ ਪਰਸ ਅਤੇ ਮੋਬਾਇਲ ਫੋਨ ਮਿਿਲਆ ਅਤੇ ਪਰਸ ‘ਚ ਅਧਾਰ ਕਾਰਡ ਵੀ ਮਜੀਠਾ ਦੇ ਰਹਿਣ ਵਾਲੇ ਸੁਖਦੇਵ ਦਾ ਮਿਿਲਆ ਜਿਸ ਖਿਲਾਫ ਉਨਾਂ ਵੱਲੋਂ ਇਰਾਦਾ ਕਤਲ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਕਈ ਮਾਮਲੇ ਦਰਜ਼ ਹਨ।ਉਨਾਂ ਦੱਸਿਆ ਕਿ ਪੁਲਿਸ ਨੇ ਇੱਕ ਗੱਡੀ ਸਮੇਤ ਚੋਰੀ ਕੀਤਾ ਸਮਾਨ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।