ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਅਤੇ ਨੌਜ਼ਵਾਨਾ ਨੂੰ ਗੁਰਬਾਣੀ ਨਾਲ ਜੋੜਣ ਲਈ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਵਿੱਚ ਖਾਲਸਾ ਵਹੀਰ ਯਾਤਰਾ ਕੱਢੀ ਜਾ ਰਹੀ ਹੈ, ਜੋ ਕਿ ਵੱਖ ਵੱਖ ਸ਼ਹਿਰਾਂ ਵਿੱਚੋ ਹੁੰਦੀ ਹੋਈ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ। ਇਸ ਯਾਤਰਾ ਦਾ ਫਗਵਾੜਾ ਦੇ ਗੋਲ ਚੌਂਕ ਨਜਦੀਕ ਪਹੁੰਚਣ ਤੇ ਸਿੱਖ ਜਥੇਬੰਦੀਆਂ ਦੇ ਨਾਲ ਨਾਲ ਵੱਖ ਵੱਖ ਹੋਰ ਸੰਗਠਨਾਂ ਅਤੇ ਸਮੂਹ ਫਗਵਾੜਾ ਵਾਸੀਆਂ ਵੱਲੋਂ ਬੜੀ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਸਬੰਧੀ ਗੋਲ ਚੌਂਕ ਫਗਵਾੜਾ ਵਿਖੇ ਕਰਵਾਏ ਗਏ ਸਮਾਗਮ ਦੋਰਾਨ ਜਿੱਥੇ ਕਿ ਢਾਡੀ ਜੱਥਿਆਂ ਵੱਲੋਂ ਢਾਡੀ ਵਾਰਾਂ ਰਾਹੀ ਆਈਆਂ ਸੰਗਤਾਂ ਨੂੰ ਸਿੱਖ ਇਤਿਹਾਸ ਤੋ ਜਾਣੂ ਕਰਵਾਇਆ ਗਿਆ ਉਥੇ ਹੀ ਸੰਗਤਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਯਾਤਰਾ ਦੋਰਾਨ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਾ ਪਵੇ ਇਸ ਲਈ ਫਗਵਾੜਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਸਨ। ਗੋਲ ਚੌਂਕ ਵਿਖੇ ਯਾਤਰਾ ਦੇ ਸਵਾਗਤ ਤੋਂ ਬਾਅਦ ਖਾਲਸਾ ਵਹੀਰ ਯਾਤਰਾ ਆਪਣੇ ਪੜਾਅ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਪਹੁੰਚੀ ਜਿੱਥੇ ਕਿ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਪ੍ਰਬੰਧਕਾ ਨੇ ਦੱਸਿਆ ਕਿ ਇਸ ਦੋਰਾਨ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਵੀਰਵਾਰ ਨੂੰ ਸਵੇਰ ਸਮੇਂ ਅਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਅੰਮ੍ਰਿਤ ਵੀ ਛਕਾਇਆ ਜਾਵੇਗਾ। ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਤ ਵਰਤਾਇਆ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੋਕੇ ਸੁਖਦੇਵ ਸਿੰਘ ਨੇ ਖਾਲਸਾ ਵਹੀਰ ਯਾਤਰਾ ਦੇ ਸਵਾਗਤ ਲਈ ਪਹੁੰਚੀਆਂ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨਾਂ ਕਿਹਾ ਕਿ ਇਹੀ ਅਸਲ ‘ਚ ਪੰਜਾਬ ਹੈ ਜੋ ਕਿ ਸੜਕਾ ਤੇ ਉੱਤਰ ਕੇ ਇਸ ਖਾਲਸਾ ਵਹੀਰ ਯਾਤਰਾ ਦਾ ਸਵਾਗਤ ਕਰ ਰਿਹਾ ਹੈ।ਉਧਰ ਮੁਸਲਿਮ ਸਮਾਜ ਦੇ ਆਗੂ ਸਰਬਰ ਗੁਲਾਮ ਸੱਬਾ ਨੇ ਕਿਹਾ ਕਿ ਸਮਾਜਿਕ ਤੰਦਾਂ ਨੂੰ ਮਜਬੂਤ ਕਰਨ ਦਾ ਉਪਰਾਲਾ ਸ਼ੁਰੂ ਕਰਨ ਜਾ ਰਹੇ ਹਨ ਤੇ ਪਹਿਲਾ ਵੀ ਫਗਵਾੜਾ ਵਿੱਚ ਇੱਕਜੁਟਦਾ ਦਾ ਸੰਦੇਸ਼ ਦਿੰਦੇ ਰਹੇ ਹਨ। ਉਨਾਂ ਭਾਈ ਅੰਮ੍ਰਿਤ ਪਾਲ ਵੱਲੋਂ ਕਿੱਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਸਾਨੂੰ ਸਾਰਿਆ ਨੂੰ ਇਸ ਵਿੱਚ ਅਹਿਮ ਸਹਿਯੋਗ ਕਰਨਾ ਚਾਹੀਦਾ ਹੈ।