ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਅਹਿਮ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਚੱਲਦਿਆ ਪੁਲਿਸ ਵੱਲੋਂ ਨਸ਼ੇ ਖਿਲਾਫ ਚਲਾਈ ਗਈ ਮੁਹਿਮ ਦੇ ਤਹਿਤ ਸੀਨੀਅਰ ਅਫਸਰਾਂ ਦੀ ਹਦਾਇਤਾਂ ਤੇ ਸੀ.ਆਈ.ਏ ਸਟਾਫ ਫਗਵਾੜਾ ਨੇ ਇੱਕ ਦੋਸ਼ੀ ਨੂੰ 22 ਗ੍ਰਾਂਮ ਆਈਸ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ ਫਗਵਾੜਾ ਦੇ ਇੰਨਚਾਰਜ ਸਬ ਇੰਸਪੈਕੇਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਫਗਵਾੜਾ ਤੋਂ ਦੋਰਾਨੇ ਗਸ਼ਤ ਇੱਕ ਨੌਜ਼ਵਾਨ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਤਾਂ ਦੋਰਾਨ ਤਲਾਸ਼ੀ ਉਸ ਪਾਸੋਂ 22 ਗ੍ਰਾਂਮ ਆਈਸ ਬਰਾਮਦ ਹੋਈ। ਉਨਾਂ ਦੱਸਿਆ ਗ੍ਰਿਫਤਾਰ ਕੀਤੇ ਦੋਸ਼ੀ ਦੀ ਪਹਿਚਾਣ ਸੋਰਵ ਕੁਮਾਰ ਉਰਫ ਪੱਪੀ ਪੱੁਤਰ ਬਲਵਿੰਦਰ ਕੁਮਾਰ ਵਾਸੀ ਸੁਭਾਸ਼ ਨਗਰ ਵਾਲਮੀਕਿ ਮਹੁੱਲਾ ਫਗਵਾੜਾ ਵੱਜੋਂ ਹੋਈ ਹੈ। ਉਨਾਂ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਦੋਸ਼ੀ ਪਾਸੋਂ ਡੂੰਘਾਈ ਨਾਲ ਪੱੁਛ ਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਕੋਲੋਂ ਹੋਰ ਵੀ ਅਹਿਮ ਖੁਲਾਸੇ ਹੋ ਸਕਣ।