ਫਗਵਾੜਾ ਦੇ ਚਾਚੋਕੀ ਵਿਖੇ ਜੀ.ਟੀ ਰੋਡ ਨਜਦੀਕ ਲੱਗੇ ਦਰਖਤ ਨਾਲ ਇਕ ਵਿਆਹੁਤਾ ਵੱਲੋ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਈਆ ਹੈ। ਮ੍ਰਿਤਕ ਮਹਿਲਾਂ ਦੀ ਪਹਿਚਾਣ ਦੀਪਾ ਪਤਨੀ ਵਿਸ਼ਾਲ ਹਾਲ ਵਾਸੀ ਚਾਚੋਕੀ ਵੱਜੋ ਹੋਈ ਹੈ। ਇਸ ਸੰਬੰਧੀ ਸੂਚਨਾ ਮਿਲਦੇ ਸਾਰ ਹੀ ਫਗਵਾੜਾ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਰੱਖਵਾ ਦਿੱਤਾ। ਗੱਲਬਾਤ ਕਰਦੇ ਹੋਏ ਮ੍ਰਿਤਕ ਦੀਪਾ ਦੇ ਸੁਹਰੇ ਰਮੇਸ਼ ਪਾਲ ਨੇ ਦੱਸਿਆ ਕਿ ਉਹਨਾਂ ਦੀ ਨੂੰਹ ਰਾਤ ਕਰੀਬ ਸਾਢੇ ਅੱਠ ਤੋਂ 9 ਵਜੇ ਦੇ ਵਿਚਕਾਰ ਘਰੋ ਗਈ ਸੀ ਜਿਸਦੀ ਕਿ ਉਹ ਤਲਾਸ਼ ਕਰ ਰਹੇ ਸਨ ਤਾਂ ਸਵੇਰੇ ਉਹਨਾਂ ਨੂੰ ਪੁਲਿਸ ਨੇ ਸੂਚਨਾਂ ਦਿੱਤੀ ਕਿ ਉਹਨਾਂ ਦੀ ਨੂੰਹ ਨੇ ਦਰਖਤ ਨਾਲ ਲੱਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਧਰ ਇਸ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਿਟੀ ਦੇ ਐੱਸ.ਐੱਚ.ੳ ਅਮਨਦੀਪ ਨਾਹਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਰੱਖਵਾ ਦਿੱਤਾ। ਗੱਲਬਾਤ ਕਰਦੇ ਹੋਏ ਐੱਸ.ਐੱਚ.ੳ ਅਮਨਦੀਪ ਨਾਹਰ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦਾ ਪਤੀ ਦਿੱਲੀ ਵਿਖੇ ਨੌਕਰੀ ਕਰਦਾ ਹੈ ਜਿਸਨੂੰ ਕਿ ਸੂਚਨਾ ਦੇ ਦਿੱਤੀ ਗਈ ਹੈ ਤੇ ਮ੍ਰਿਤਕ ਮਹਿਲਾ ਦੇ ਪਤੀ ਅਤੇ ਪਰਿਵਾਰਕ ਮੈਂਬਰਾਂ ਦੇ ਆਉਣ ਤੋ ਬਾਅਦ ਬਿਆਨ ਦਰਜ ਕਰ ਜੋ ਵੀ ਬਣਦੀ ਕਾਰਵਾਈ ਹੈ ਉਹ ਅਮਲ ਵਿੱਚ ਲਿਆਂਦੀ ਜਾਵੇਗੀ।