ਲਿਓਨੇਲ ਮੇਸੀ ਦਾ ਸਪਨਾ ਸਾਕਾਰ, ਫਰਾਂਸ ਨੂੰ ਹਰਾ ਅਰਜਨਟੀਨਾ 36 ਸਾਲ ਬਾਅਦ ਬਣਿਆ ਵਿਸ਼ਵ ਚੈਂਪੀਅਨ

ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੈਚ ਨੂੰ ਲੈ ਹਰ ਪਾਸੇ ਖੂਬ ਚਰਚਾ ਹੋ ਰਹੀ ਹੈ। ਇਸ ਵਾਰ ਇਹ ਬੇਹੱਦ ਖਾਸ ਰਿਹਾ। ਦਰਅਸਲ, ਲੁਸੇਲ ਸਟੇਡੀਅਮ ਵਿੱਚ ਅਰਜਨਟੀਨਾ ਅਤੇ ਫਰਾਂਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਮੈਚ ਵਿੱਚ ਅਰਜਨਟੀਨਾ ਨੇ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਲਿਓਨੇਲ ਮੇਸੀ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਪੂਰਾ ਹੋ ਗਿਆ। ਫੁੱਟਬਾਲ ਨੂੰ ਦੁਨੀਆ ਦੀ ਸਭ ਤੋਂ ਮਸ਼ਹੂਰ ਖੇਡ ਮੰਨਿਆ ਜਾਂਦਾ ਹੈ, ਇਸ ਲਈ ਪੂਰੀ ਦੁਨੀਆ ਦੀ ਨਜ਼ਰ ਫੀਫਾ ਵਿਸ਼ਵ ਕੱਪ 2022 ‘ਤੇ ਸੀ। ਵਿਸ਼ਵ ਕੱਪ ਟਰਾਫੀ ਜਿੱਤਣ ਵਾਲੀ ਟੀਮ ਖਿਤਾਬ ਦੇ ਨਾਲ-ਨਾਲ ਕਰੋੜਾਂ ਰੁਪਏ ਲੈ ਰਹੀ ਹੈ। ਫੀਫਾ ਵਿਸ਼ਵ ਕੱਪ ਦੀ ਇਨਾਮੀ ਰਾਸ਼ੀ ਬਹੁਤ ਜ਼ਿਆਦਾ ਹੈ ਅਤੇ ਨਾ ਸਿਰਫ ਜੇਤੂ ਟੀਮ ਸਗੋਂ ਉਪ ਜੇਤੂ ਟੀਮ ਵੀ ਅਮੀਰ ਹੋ ਗਈ। ਤਾਂ ਆਓ ਜਾਣੋ ਕਿਵੇਂ ਦੋਵਾਂ ਟੀਮਾਂ ਨੂੰ ਹੋਇਆ ਲਾਭ… ਕਿਵੇਂ ਬਣੀਆਂ ਇਹ ਦੋਵੇਂ ਟੀਮਾਂ ਅਮੀਰ…

• ਉਪ ਜੇਤੂ ਫਰਾਂਸ – 248 ਕਰੋੜ ਰੁਪਏ

• ਟੀਮ ਨੰਬਰ ਤਿੰਨ – 223 ਕਰੋੜ ਰੁਪਏ (ਕ੍ਰੋਏਸ਼ੀਆ)

• ਚੌਥੀ ਟੀਮ – 206 ਕਰੋੜ ਰੁਪਏ (ਮੋਰੋਕੋ)

ਨਾਕਆਊਟ ਮੈਚਾਂ ‘ਚ ਪਹੁੰਚਣ ਵਾਲੀਆਂ ਟੀਮਾਂ ਨੂੰ ਹੀ ਨਹੀਂ ਸਗੋਂ ਵਿਸ਼ਵ ਕੱਪ ‘ਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਵੀ ਫੀਫਾ ਵੱਲੋਂ ਕੁਝ ਰਕਮ ਦਿੱਤੀ ਜਾਂਦੀ ਹੈ। ਕਿਹੜੀਆਂ ਟੀਮਾਂ ਨੂੰ ਮਿਲੀ ਕਿੰਨੀ ਰਕਮ, ਜਾਣੋ…

• ਵਿਸ਼ਵ ਕੱਪ ਵਿੱਚ ਸ਼ਾਮਲ ਹਰੇਕ ਟੀਮ ਨੂੰ 9-9 ਮਿਲੀਅਨ ਡਾਲਰ

• ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਲਈ $13 ਮਿਲੀਅਨ

• ਕੁਆਰਟਰ ਫਾਈਨਲ ਵਿੱਚ ਹਾਰਨ ਵਾਲੀਆਂ ਟੀਮਾਂ ਦੇ ਖਾਤੇ ਵਿੱਚ $17 ਮਿਲੀਅਨ

ਵਿਸ਼ਵ ਕੱਪ ਦੌਰਾਨ ਫੀਫਾ ਵੱਲੋਂ ਕੁੱਲ 3641 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜੋ ਵੱਖ-ਵੱਖ ਟੀਮਾਂ ਨੂੰ ਇਨਾਮੀ ਰਾਸ਼ੀ ਵਜੋਂ ਦਿੱਤੇ ਜਾਣਗੇ। ਇਹਨਾਂ ਵਿੱਚ ਹਰੇਕ ਟੀਮ ਦੀ ਭਾਗੀਦਾਰੀ, ਮੈਚ ਜਿੱਤਣ, ਗੋਲ ਫੀਸ, ਅਤੇ ਜੇਤੂ, ਉਪ ਜੇਤੂ ਅਤੇ ਨਾਕਆਊਟ ਮੈਚਾਂ ਵਿੱਚ ਪਹੁੰਚਣ ਵਾਲੀਆਂ ਟੀਮਾਂ ਦੀ ਰਕਮ ਸ਼ਾਮਲ ਹੈ।

ਫਰਾਂਸ ਅਤੇ ਅਰਜਨਟੀਨਾ ਵਿਚਕਾਰ ਮੈਚ

ਕੁੱਲ ਮੈਚ: 13

ਅਰਜਨਟੀਨਾ ਜਿੱਤਿਆ: 7

ਫਰਾਂਸ ਜਿੱਤਿਆ: 3

ਡਰਾਅ: 3

ਅਰਜਨਟੀਨਾ ਦੀ ਟੀਮ

ਗੋਲਕੀਪਰ: ਐਮਿਲਿਆਨੋ ਮਾਰਟੀਨੇਜ਼, ਗੇਰੋਨਿਮੋ ਰੁਲੀ, ਫ੍ਰੈਂਕੋ ਅਰਮਾਨੀ।

ਡਿਫੈਂਡਰ: ਨਾਹੁਏਲ ਮੋਲੀਨਾ, ਗੋਂਜ਼ਾਲੋ ਮੋਂਟੀਏਲ, ਕ੍ਰਿਸਟੀਅਨ ਰੋਮੇਰੋ, ਜਰਮਨ ਪੇਜ਼ੇਲਾ, ਨਿਕੋਲਸ ਓਟਾਮੇਂਡੀ, ਲਿਸੈਂਡਰੋ ਮਾਰਟੀਨੇਜ਼, ਮਾਰਕੋਸ ਐਕੁਨਾ, ਨਿਕੋਲਸ ਟੈਗਲਿਯਾਫਿਕੋ, ਜੁਆਨ ਫੋਇਥ।

ਮਿਡਫੀਲਡਰ: ਰੋਡਰੀਗੋ ਡੀ ਪੌਲ, ਲਿਏਂਡਰੋ ਪਰੇਡਸ, ਅਲੈਕਸਿਸ ਮੈਕਐਲਿਸਟਰ, ਗਾਈਡੋ ਰੌਡਰਿਗਜ਼, ਅਲੇਜੈਂਡਰੋ ਗੋਮੇਜ਼, ਐਨਜ਼ੋ ਫਰਨਾਂਡੇਜ਼, ਐਕਸੀਵੇਲ ਪਲਾਸੀਓਸ।

ਫਾਰਵਰਡ: ਲਿਓਨੇਲ ਮੇਸੀ, ਏਂਜਲ ਡੀ ਮਾਰੀਆ, ਲੌਟਾਰੋ ਮਾਰਟੀਨੇਜ਼, ਜੂਲੀਅਨ ਅਲਵਾਰੇਜ਼, ਨਿਕੋਲਸ ਗੋਂਜ਼ਾਲੇਜ਼, ਜੋਕਿਨ ਕੋਰਿਆ, ਪਾਉਲੋ ਡਾਇਬਾਲਾ।

ਫਰਾਂਸ ਦੀ ਟੀਮ

ਗੋਲਕੀਪਰ: ਅਲਫੋਂਸੋ ਏਰੀਲੋ, ਹਿਊਗੋ ਲੋਰਿਸ, ਸਟੀਵ ਮੰਦਾਡਾ

ਡਿਫੈਂਡਰ: ਲੁਕਾਸ ਹਰਨਾਂਡੇਜ਼, ਥੀਓ ਹਰਨਾਂਡੇਜ਼, ਇਬਰਾਹਿਮ ਕੋਨਾਟੇ, ਜੂਲੇਸ ਕੌਂਡੇ, ਬੈਂਜਾਮਿਨ ਪਾਵਾਰਡ, ਵਿਲੀਅਮ ਸਲੀਬਾ, ਡੇਓਟ ਉਪਮੇਕਾਨੋ, ਰਾਫੇਲ ਵਾਰਨੇ

ਮਿਡਫੀਲਡਰ: ਐਡੁਆਰਡੋ ਕੈਮਾਵਿੰਗਾ, ਯੂਸਫ ਫੋਫਾਨਾ, ਮਾਤੇਓ ਗੁੰਡੂਜ਼ੀ, ਐਡਰਿਅਨ ਰਾਬੀਓਟ, ਔਰੇਲੀਅਨ ਚੁਮੇਨੀ, ਜੌਰਡਨ ਵੇਰੇਟੋਟ

ਫਾਰਵਰਡ: ਕਰੀਮ ਬੇਂਜੇਮਾ, ਕਿੰਗਸਲੇ ਕੋਮਾਨ, ਓਸਮਾਨ ਡੇਮਬੇਲੇ, ਓਲੀਵੀਅਰ ਗਿਰੌਡ, ਐਂਟੋਨੀ ਗ੍ਰੀਜ਼ਮੈਨ, ਕਾਇਲੀਅਨ ਐਮਬਾਪੇ, ਮਾਰਕਸ ਥੂਰਾਮ, ਰੈਂਡਲ ਕੋਲੋ ਮੁਆਨੀ

Leave a Reply

Your email address will not be published. Required fields are marked *