ਅਮਿਤਾਭ ਬੱਚਨ ਨੂੰ ਭਾਰਤ ਰਤਨ ਦੇਣਾ ਇਸ ਪੁਰਸਕਾਰ ਦਾ ਅਪਮਾਨ ਹੋਵੇਗਾ – ਭਾਜਪਾ ਸੰਸਦ ਮੈਂਬਰ

ਪੱਛਮੀ ਬੰਗਾਲ ਵਿਚ 28ਵਾਂ ਕੋਲਕਾਤਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਅਮਿਤਾਭ ਬੱਚਨ (Amitabh bachchan), ਸ਼ਾਹਰੁਖ ਖਾਨ (Shah rukh khan) ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਮਿਤਾਭ ਬੱਚਨ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ। ਮਮਤਾ ਬੈਨਰਜੀ ਦੀ ਇਸ ਮੰਗ ਦਾ ਵਿਰੋਧ ਕਰਦੇ ਹੋਏ ਕਨੌਜ ਤੋਂ ਭਾਜਪਾ ਦੇ ਸੰਸਦ ਮੈਂਬਰ ਸੁਬਰਤ ਪਾਠਕ ਨੇ ਕਿਹਾ ਕਿ ਅਮਿਤਾਭ ਨੇ ਦੇਸ਼ ਲਈ ਅਜਿਹਾ ਕੀ ਕੀਤਾ ਹੈ ਕਿ ਉਨ੍ਹਾਂ ਨੂੰ ਭਾਰਤ ਰਤਨ ਦਿੱਤਾ ਜਾਵੇ ? ਪਨਾਮਾ ਪੇਪਰਸ ਤੋਂ ਲੈ ਕੇ ਟੈਕਸ ਚੋਰੀ ਤੱਕ ਕਈ ਮਾਮਲਿਆਂ ‘ਚ ਉਨ੍ਹਾਂ ਦਾ ਨਾਂ ਸਾਹਮਣੇ ਆਇਆ ਹੈ। ਅਮਿਤਾਭ ਬੱਚਨ ਨੂੰ ਭਾਰਤ ਰਤਨ ਦੇਣਾ ਭਾਰਤ ਰਤਨ ਦਾ ਅਪਮਾਨ ਹੋਵੇਗਾ। ਅਮਿਤਾਭ ਬੱਚਨ ਨੂੰ ਭਾਰਤ ਰਤਨ ਦੇਣ ਦੀ ਮਮਤਾ ਬੈਨਰਜੀ ਦੀ ਮੰਗ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੇਨ ਪਟੇਲ ਅੱਜ ਪ੍ਰਯਾਗਰਾਜ ਦੇ ਦੌਰੇ ‘ਤੇ ਹਨ ਅਤੇ ਉਹ ਅਮਿਤਾਭ ਬੱਚਨ ਦੇ ਜੱਦੀ ਘਰ ਵੀ ਜਾਣਗੇ। ਅਜਿਹੇ ‘ਚ ਜਦੋਂ ਇਹ ਸਵਾਲ ਭਾਜਪਾ ਦੇ ਕਨੌਜ ਦੇ ਸੰਸਦ ਮੈਂਬਰ ਸੁਬਰਤ ਪਾਠਕ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਭਾਰਤ ਰਤਨ ਦਿੱਤੇ ਜਾਣ ਦੀ ਮੰਗ ਦਾ ਵਿਰੋਧ ਕੀਤਾ। ਦੱਸ ਦਈਏ ਕਿ ਹਾਲ ਹੀ ‘ਚ ਅਮਿਤਾਭ ਬੱਚਨ ਨੇ ਕੋਲਕਾਤਾ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਹਿੱਸਾ ਲਿਆ ਸੀ ਅਤੇ ਕਈ ਮੁੱਦਿਆਂ ‘ਤੇ ਗੱਲ ਕਰਦੇ ਹੋਏ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਬਿਆਨ ਵੀ ਦਿੱਤਾ ਸੀ, ਜਿਸ ਕਾਰਨ ਵਿਵਾਦ ਸ਼ੁਰੂ ਹੋ ਗਿਆ ਸੀ। ਅਮਿਤਾਭ ਨੇ ਕਿਹਾ ਕਿ ਅੱਜ ਵੀ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਪੂਰੀ ਆਜ਼ਾਦੀ ਨਹੀਂ ਹੈ।

Leave a Reply

Your email address will not be published. Required fields are marked *