ਹਰਆਿਣਾ ‘ਚ ਵਆਿਹ ਲਈ ਹੁਣ ਨਹੀਂ ਬਦਲ ਸਕਦੇ ਧਰਮ, ਸਰਕਾਰ ਨੇ ਲਾਗੂ ਕੀਤਾ ਨਵਾਂ ਕਾਨੂੰਨ

ਦੇਸ਼ ਭਰ ਵੱਿਚ ਜਬਰੀ ਧਰਮ ਪਰਵਿਰਤਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕਈ ਸੂਬਆਿਂ ਨੇ ਇਸ ਸਬੰਧੀ ਕਾਨੂੰਨ ਵੀ ਬਣਾਏ ਹਨ। ਹੁਣ ਹਰਆਿਣਾ ਵੱਿਚ ਵਆਿਹ ਲਈ ਧਰਮ ਪਰਵਿਰਤਨ ਸਬੰਧੀ ਕਾਨੂੰਨ ਲਾਗੂ ਹੋ ਗਆਿ ਹੈ। ਮੰਗਲਵਾਰ ਨੂੰ ਹਰਆਿਣਾ ਦੇ ਰਾਜਪਾਲ ਨੇ ਧਰਮ ਪਰਵਿਰਤਨ ‘ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਨੂੰ ਮਨਜ਼ੂਰੀ ਦੇ ਦੱਿਤੀ ਹੈ। ਅਜਹਿੇ ‘ਚ ਹਰਆਿਣਾ ‘ਚ ਕੋਈ ਵੀ ਔਰਤ ਜਾਂ ਮਰਦ ਵਆਿਹ ਲਈ ਆਪਣਾ ਧਰਮ ਨਹੀਂ ਬਦਲ ਸਕੇਗਾ। ਇਸ ਸਬੰਧੀ ਹਰਆਿਣਾ ਸਰਕਾਰ ਵੱਲੋਂ ਨੋਟੀਫਕਿੇਸ਼ਨ ਜਾਰੀ ਕਰ ਦੱਿਤਾ ਗਆਿ ਹੈ। ਨੋਟੀਫਕਿੇਸ਼ਨ ਅਨੁਸਾਰ ਜ਼ਬਰਦਸਤੀ ਧਰਮ ਪਰਵਿਰਤਨ ਕਰਨ ‘ਤੇ ਸਖ਼ਤ ਸਜ਼ਾ ਦਾ ਪ੍ਰਬੰਧ ਕੀਤਾ ਗਆਿ ਹੈ। ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ 10 ਸਾਲ ਦੀ ਸਜ਼ਾ ਅਤੇ 5 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਹਰਆਿਣਾ ਗੈਰ-ਕਾਨੂੰਨੀ ਧਰਮ ਪਰਵਿਰਤਨ ਰੋਕਥਾਮ ਕਾਨੂੰਨ ਦੇ ਤਹਤਿ ਦੋਸ਼ੀ ਨੂੰ ਪੀੜਤਾ ਨੂੰ ਗੁਜਾਰਾ ਭੱਤਾ ਵੀ ਦੇਣਾ ਹੋਵੇਗਾ। ਇਸ ਦੇ ਨਾਲ ਹੀ ਧਰਮ ਪਰਵਿਰਤਨ ਤੋਂ ਬਾਅਦ ਵਆਿਹ ਤੋਂ ਪੈਦਾ ਹੋਏ ਬੱਚਆਿਂ ਨੂੰ ਵੀ ਰੱਖ-ਰਖਾਅ ਦੀ ਰਕਮ ਅਦਾ ਕਰਨੀ ਪਵੇਗੀ। ਜੇਕਰ ਕਸਿੇ ਦੋਸ਼ੀ ਦੀ ਮੌਤ ਹੋ ਜਾਂਦੀ ਹੈ ਤਾਂ ਪੀੜਤ ਨੂੰ ਅਚੱਲ ਜਾਇਦਾਦ ਦੀ ਨਲਿਾਮੀ ਕਰਕੇ ਮੁਆਵਜ਼ਾ ਦੱਿਤਾ ਜਾਵੇਗਾ। ਜ਼ਕਿਰਯੋਗ ਹੈ ਕ ਿਮਾਰਚ 2022 ‘ਚ ਬਜਟ ਸੈਸ਼ਨ ‘ਚ ਹਰਆਿਣਾ ਸਰਕਾਰ ਨੇ ਇਹ ਬੱਿਲ ਲਆਿਂਦਾ ਸੀ। ਵਧਿਾਨ ਸਭਾ ‘ਚ ਪਾਸ ਹੋਣ ਤੋਂ ਬਾਅਦ ਇਸ ਨੂੰ ਰਾਜਪਾਲ ਦੀ ਮਨਜ਼ੂਰੀ ਲਈ ਭੇਜਆਿ ਗਆਿ ਸੀ। ਹੁਣ ਇਸ ਸਬੰਧੀ ਨੋਟੀਫਕਿੇਸ਼ਨ ਜਾਰੀ ਕਰ ਦੱਿਤਾ ਗਆਿ ਹੈ ਅਤੇ ਇਹ ਕਾਨੂੰਨ ਸੂਬੇ ਵੱਿਚ ਲਾਗੂ ਹੋ ਗਆਿ ਹੈ। ਧਰਮ ਪਰਵਿਰਤਨ ਦੇ ਮਾਮਲੇ ਵੱਿਚ ਇਹ ਵਵਿਸਥਾ ਹੈ ਕ ਿਜੇਕਰ ਕੋਈ ਵਅਿਕਤੀ ਆਪਣੀ ਮਰਜ਼ੀ ਨਾਲ ਧਰਮ ਪਰਵਿਰਤਨ ਕਰਦਾ ਹੈ ਤਾਂ ਪਹਲਿਾਂ ਜ਼ਲਿ੍ਹੇ ਦੇ ਡੀਸੀ ਨੂੰ ਇਸ ਦੀ ਸੂਚਨਾ ਦੇਣੀ ਪਵੇਗੀ। ਉਸ ਵਅਿਕਤੀ ਦੇ ਧਰਮ ਪਰਵਿਰਤਨ ਸਬੰਧੀ ਸਾਰੀ ਜਾਣਕਾਰੀ ਡੀਸੀ ਦਫ਼ਤਰ ਦੇ ਨੋਟਸਿ ਬੋਰਡ ’ਤੇ ਚਪਿਕਾਈ ਜਾਵੇਗੀ ਅਤੇ ਫਰਿ ਧਰਮ ਪਰਵਿਰਤਨ ਕਰਨ ਵਾਲੇ ਵਅਿਕਤੀ ਨੂੰ ਜੇਕਰ ਕੋਈ ਸਮੱਸਆਿ ਹੈ ਤਾਂ 30 ਦਨਿਾਂ ਦੇ ਅੰਦਰ ਲਖਿਤੀ ਰੂਪ ਵੱਿਚ ਸ਼ਕਿਾਇਤ ਦੱਿਤੀ ਜਾ ਸਕਦੀ ਹੈ।

Leave a Reply

Your email address will not be published. Required fields are marked *