ਲੁਧਿਆਣਾ ਵਿੱਚ ਲੁੱਟਾਂ-ਖੋਹਾਂ ਕਾਰਨ ਤੰਗ ਆਏ ਲੋਕਾਂ ਦਾ ਗੁੱਸਾ ਸ਼ੁੱਕਰਵਾਰ ਉਸ ਸਮੇਂ ਹੱਦਾਂ ਪਾਰ ਕਰ ਲਿਆ। ਜਦੋਂ ਲੋਕਾਂ ਨੇ ਦੋ ਨੌਜਵਾਨਾਂ ਨੂੰ ਮੋਬਾਈਲ ਖੋਹਣ ਦੇ ਸ਼ੱਕ ਵਿੱਚ ਫੜ ਲਿਆ ਅਤੇ ਉਨ੍ਹਾਂ ਨੂੰ ਪੁਲਿਸ ਹਵਾਲੇ ਕਰਨ ਦੀ ਭਜਾ ਭਜਾ ਕੇ ਕੁੱਟਿਆ। ਲੋਕਾਂ ਨੇ ਹੱਦਾਂ ਪਾਰ ਕਰਦੇ ਹੋਏ ਦੋਵੇਂ ਨੌਜਵਾਨਾਂ ਨੂੰ ਨੰਗਾ ਕਰਕੇ ਭਜਾਇਆ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਮਾਮਲਾ ਲੁਧਿਆਣਾ ਦੇ ਸ਼ੇਰਪੁਰ ਫੌਜੀ ਕਾਲੋਨੀ ਦਾ ਦੱਸਿਆ ਜਾ ਰਿਹਾ ਹੈ, ਜਿਥੇ ਲੋਕਾਂ ਨੇ 2 ਨੌਜਵਾਨਾਂ ਨੂੰ ਲੁੱਟ ਖੋਹ ਦੇ ਸ਼ੱਕ ਵਿੱਚ ਫੜ ਲਿਆ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਫੌਜੀ ਕਾਲੋਨੀ ਦੇ ਵਸਨੀਕ ਸੁਨੀਲ ਗੋਇਲ ਅਤੇ ਜਤਿਨ ਦਵਾਈ ਲੈ ਕੇ ਰੇਲਵੇ ਲਾਈਨਾਂ ਕੋਲ ਆ ਰਹੇ ਸਨ। ਇਸ ਦੌਰਾਨ ਰਸਤੇ ਵਿੱਚ ਦੋਵਾਂ ਨੂੰ ਦੋ ਨੌਜਵਾਨਾਂ ਨੇ ਰੋਕ ਲਿਆ ਅਤੇ ਮੋਬਾਈਲ ਤੇ ਪੈਸੇ ਖੋਹਣ ਲੱਗੇ। ਜਦੋਂ ਦੋਵੇਂ ਨੌਜਵਾਨਾਂ ਨੇ ਰੋਲਾ ਪਾਇਆ ਤਾਂ ਆਸੇ ਪਾਸੇ ਲੋਕ ਇਕੱਠੇ ਹੋ ਗਏ, ਜਿਸ ਨੂੰ ਵੇਖ ਕੇ ਲੁੱਟ ਖੋਹ ਕਰਨ ਵਾਲੇ ਭੱਜਣ ਲੱਗੇ, ਪਰ ਲੋਕਾਂ ਨੇ ਦੋਵੇਂ ਕਥਿਤ ਦੋਸ਼ੀ ਨੌਜਵਾਨਾਂ ਨੂੰ ਫੜ ਲਿਆ ਅਤੇ ਖੁਦ ਸਜ਼ਾ ਦੇਣਾ ਯਕੀਨੀ ਬਣਾਇਆ।