ਫਗਵਾੜਾ, 21 ਮਈ (ਰਮਨਦੀਪ) – ਆੜ੍ਹਤੀ ਐਸੋਸੀਏਸ਼ਨ ਫਗਵਾੜਾ ਵੱਲੋਂ ਹਰ ਸਾਲ ਝੋਨੇ ਅਤੇ ਕਣਕ ਦੇ ਸੀਜ਼ਨ ‘ਤੇ ਸਾਹਨੀ ਅਤੇ ਵਿਰਕਾਂ ਦੇ ਬਿਰਧ ਆਸ਼ਰਮ ਲਈ ਕਣਕ ਭੇਜੀ ਜਾਂਦੀ ਹੈ। ਇਸੇ ਪ੍ਰੋਜੈਕਟ ਤਹਿਤ ਆੜ੍ਹਤੀ ਐਸੋਸੀਏਸ਼ਨ ਵੱਲੋਂ ਬਿਰਧ ਆਸ਼ਰਮ ਲਈ 30 ਕੁਇੰਟਲ ਕਣਕ ਭੇਜੀ ਗਈ।ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ਼ ਨੇ ਸਹਿਯੋਗ ਦੇਣ ਲਈ ਸਮੂਹ ਆੜ੍ਹਤੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।