ਸੀਐੱਮ ਨਿਵਾਸ ਤੋਂ ਕੁਝ ਦੂਰੀ ‘ਤੇ ਮਿਲਿਆ ਬੰਬ, ਮਚਿਆ ਹੜਕੰਪ

ਮੋਹਾਲੀ ਦੇ ਨਯਾਗਾਓਂ ਨਾਲ ਲੱਗਦੇ ਚੰਡੀਗੜ੍ਹ ਦੇ ਆਮ ਦੇ ਬਾਗ ਸੈਕਟਰ-2 ਵਿਚ ਬੰਬ ਮਿਲਣ ਦੀ ਸੂਚਨਾ ਨਾਲ ਹੜਕੰਪ ਮਚ ਗਿਆ। ਸੂਚਨਾ ਮਿਲਦੇ ਹੀ ਚੰਡੀਗੜ੍ਹ ਤੇ ਮੋਹਾਲੀ ਪੁਲਿਸ ਮੌਕੇ ‘ਤੇ ਪਹੁੰਚੀ। ਇਸ ਦੀ ਸੂਚਨਾ ਪੁਲਿਸ ਨੂੰ ਬਾਗ ਦੇ ਅੰਦਰ ਲੱਗੇ ਟਿਊਬਵੈੱਲ ਦੇ ਆਪ੍ਰੇਟਰ ਨੇ ਦਿੱਤੀ ਹੈ। ਪੁਲਿਸ ਨੇ ਡਿਫੈਂਸ ਤੇ ਚੰਡੀਗੜ੍ਹ ਦੇ ਬੰਬ ਨਿਰੋਧਕ ਦਸਤੇ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਮੌਕੇ ‘ਤੇ ਪੁਲਿਸ ਬਲ ਤਾਇਨਾਤ ਹੈ। ਦੱਸ ਦੇਈਏ ਕਿ ਘਟਨਾ ਵਾਲੀ ਥਾਂ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼, ਹੈਲੀਪੇਡ ਤੇ ਸਕੱਤਰੇਤ ਮੌਜੂਦ ਹਨ। ਮੌਕੇ ‘ਤੇ ਪੁਲਿਸ ਮੌਜੂਦ ਹੈ ਤੇ ਜਾਂਚ ਵਿਚ ਜੁਟੀ ਹੋਈ ਹੈ। ਚੰਡੀਗੜ੍ਹ ਪੁਲਿਸ ਦੀਆਂ ਟੀਮਾਂ, ਬੰਬ ਨਿਰੋਧਕ ਦਸਤਾ ਤੇ ਡੌਗ ਸਕਵਾਇਡ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਬੰਬ ਨੂੰ ਚਾਰੋਂ ਪਾਸਿਓਂ ਕਵਰ ਕਰ ਦਿੱਤਾ ਗਿਆ ਹੈ। ਚੰਡੀਮੰਦਰ ਵਿਚ ਆਰਮੀ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਆਰਮੀ ਦੀ ਬੰਬ ਡਿਸਪੋਜਲ ਟੀਮਾਂ ਪਹੁੰਚਣ ਵਾਲੀਆਂ ਹਨ। ਸੈਕਟਰ-11 ਫਾਇਰ ਸਟੇਸ਼ਨ ਤੋਂ ਸਟੇਸ਼ਨ ਇੰਚਾਰਜ ਅਮਰਜੀਤ ਸਿੰਘ ਵੀ ਪਹੁੰਚੇ। ਜਾਣਕਾਰੀ ਮੁਤਾਬਕ ਬੰਬ ਸ਼ੈਲ ਐਕਟਿਵ ਸੀ। ਬੰਬ ਨੂੰ ਪੂਰੀ ਸਾਵਧਾਨੀ ਨਾਲ ਫਾਇਬਰ ਦੇ ਡਰੰਮ ਵਿਚ ਰੱਖ ਦਿੱਤਾ ਗਿਆ ਹੈ. ਚਾਰੋਂ ਪਾਸੇ ਸੇਂਡ ਬੈਗ ਰੱਖ ਦਿੱਤੇ ਗਏ ਹਨ। ਕੁਝ ਜਵਾਨ ਸੁਰੱਖਿਆ ਲਈ ਉਥੇ ਤਾਇਨਾਤ ਕੀਤੇ ਗਏ ਹਨ। ਕਾਂਸਲ ਤੇ ਨਯਾਗਾਓਂ ਦੇ ਟੀ-ਪੁਆਇੰਟ ਕੋਲ ਦੁਪਹਿਰ 3 ਕੁ ਵਜੇ ਕੋਈ ਬੰਬਨੁਮਾ ਚੀਜ਼ ਮਿਲਣ ਦੀ ਸੂਚਨਾ ਪੁਲਿਸ ਨੂੰ ਮਿਲੀ ਸੀ। ਜਾਂਚ ਕਰਨ ‘ਤੇ ਇਹ ਜ਼ਿੰਦਾ ਸ਼ੈੱਲ ਪਾਇਆ ਗਿਆ। ਪੁਲਿਸ ਇਹ ਪਤਾ ਕਰਨ ਵਿਚ ਲੱਗੀ ਹੋਈ ਹੈ ਕਿ ਸ਼ੈੱਲ ਇਥੇ ਕਿਵੇਂ ਪਹੁੰਚਿਆ। ਆਰਮੀ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਇਹ ਸ਼ੈੱਲ ਕਿੰਨਾ ਪੁਰਾਣਾ ਹੈ ਤੇ ਕਿਸ ਦਾ ਹੋ ਸਕਦਾ ਹੈ। ਬੰਬ ਮਿਲਣ ਦੀ ਸੂਚਨਾ ਦੇ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀ ਉਥੇ ਪਹੁੰਚ ਗਏ ਜਿਸ ਦੇ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਬੰਬ ‘ਤੇ ਅੱਗੇ ਦੀ ਕਾਰਵਾਈ ਲਈ ਆਰਮੀ ਦੇ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *