ਕੋਰੋਨਾ ਦੇ ਤਣਾਅ ਦਰਮਿਆਨ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਰਾਹਤ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਕੋਰੋਨਾ ਦੇ ਨਵੇਂ ਰੂਪ ਨਾਲ ਨਜਿੱਠਣ ਲਈ ਕੋਵਿਡ-19 ਦੀ ਦੂਜੀ ਬੂਸਟਰ ਖੁਰਾਕ ਦੀ ਲੋੜ ਨਹੀਂ ਹੈ। ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਪਹਿਲਾਂ ਸਾਨੂੰ ਦੇਸ਼ ‘ਚ ਬੂਸਟਰ ਡਰਾਈਵ ਨੂੰ ਪੂਰਾ ਕਰਨਾ ਹੋਵੇਗਾ।’ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 134 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਭਾਰਤ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2,582 ਹੈ। ਮੰਤਰਾਲੇ ਦੇ ਅੰਕੜਿਆਂ ਮੁਤਾਬਕ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੁੱਲ 220.11 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਦੌਰਾਨ ਮਾਰਚ 2020 ਤੋਂ ਬਾਅਦ ਪਹਿਲੀ ਵਾਰ, ਪਿਛਲੇ ਹਫ਼ਤੇ ਯਾਨੀ ਦਸੰਬਰ 26- 1 ਜਨਵਰੀ ਦੌਰਾਨ ਕੋਵਿਡ ਮੌਤਾਂ ਦੀ ਗਿਣਤੀ ਘਟ ਕੇ ਛੇ ਰਹਿ ਗਈ। ਇਸ ਤੋਂ ਪਹਿਲਾਂ 16 ਤੋਂ 22 ਮਾਰਚ 2020 ਤੱਕ ਕੋਰੋਨਾ ਨਾਲ ਇੱਕ ਵੀ ਮੌਤ ਦਰਜ ਨਹੀਂ ਕੀਤੀ ਗਈ ਸੀ, ਇਸ ਤੋਂ ਬਾਅਦ ਪਿਛਲੇ ਹਫਤੇ ਸਭ ਤੋਂ ਘੱਟ ਮੌਤਾਂ ਹੋਈਆਂ। TOI ਦੇ ਕੋਵਿਡ ਡਾਟਾਬੇਸ ਦੇ ਅਨੁਸਾਰ, ਪਿਛਲੇ ਹਫ਼ਤੇ (ਦਸੰਬਰ 19-25) ਵਿੱਚ 16 ਮੌਤਾਂ ਦਰਜ ਕੀਤੀਆਂ ਗਈਆਂ ਸਨ।