ਫਗਵਾੜਾ ਦੇ ਹਰਗੋਬਿੰਦ ਨਗਰ ਇਲਾਕੇ ਨੂੰ ਰੈਜਿਡੈਨਸ਼ਲ ਕੈਟਾਗਰੀ ਤੋ ਕਮਰਸ਼ੀਅਲ ਵਿੱਚ ਕਰ ਦਿੱਤਾ ਗਿਆ ਹੈ

ਫਗਵਾੜਾ ਦੇ ਹਰਗੋਬਿੰਦ ਨਗਰ ਇਲਾਕੇ ਨੂੰ ਨਗਰ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਦੇ ਯਤਨਾ ਸਦਕਾ ਰੈਜਿਡੈਨਸ਼ਲ ਕੈਟਾਗਰੀ ਤੋ ਕਮਰਸ਼ੀਅਲ ਵਿੱਚ ਕਰ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਫਗਵਾੜਾ ਦੇ ਇਸ ਇਲਾਕੇ ਵਿੱਚ ਵੱਡੀ ਗਿਣਤੀ ‘ਚ ਮਾਲ, ਸ਼ਾਪਿੰਗ ਕੰਪਲੈਕਸ, ਹਸਪਤਾਲ, ਦੁਕਾਨਾਂ ਤੇ ਹੋਰ ਕੰਮ ਕਾਜੀ ਦਫਤਰ ਵੱਡੀ ਗਿਣਤੀ ਵਿੱਚ ਮੌਜੂਦ ਹਨ। ਜਿਸ ਕਾਰਨ ਫਗਵਾੜਾ ਵਾਸੀ ਪਿਛਲੇ ਲੰਬੇ ਸਮੇ ਤੋ ਇਸ ਇਲਾਕੇ ਨੂੰ ਕਮਰਸ਼ੀਅਲ ਕਰਨ ਦੀ ਮੰਗ ਕਰ ਰਹੇ ਸਨ।ਪਿਛਲੇ ਕਰੀਬ 6 ਸਾਲਾਂ ਤੋਂ ਵੱਖ-ਵੱਖ ਤਰੁੱਟੀਆਂ ਕਾਰਨ ਰੁਕੀ ਹੋਈ ਇਸ ਮਿਸਲ ਨੂੰ ਆਖਿਰਕਾਰ ਸਰਕਾਰ ਵੱਲੋ ਮਨਜ਼ੁਰੀ ਮਿਲ ਗਈ ਹੈ। ਜਿਸ ਨਾਲ ਫਗਵਾੜਾ ਵਿੱਚ ਖੁਸ਼ੀ ਦਾ ਆਲਮ ਹੈ ਤੇ ਲੋਕ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰ ਰਹੇ ਹਨ ਕਿਉਕਿ ਸਰਕਾਰ ਦੇ ਇਸ ਫੈਸਲੇ ਨਾਲ ਜਿਨਾਂ ਲੋਕਾਂ ਦੀਆਂ ਕਮਰਸ਼ੀਅਲ ਬਿਲਡਿੰਗਜ਼ ਅਣ-ਅਧਿਕਾਰਤ ਬਣੀਆਂ ਹੋਇਆ ਸਨ ਉਹ ਰੈਗੂਲਰ ਹੋ ਜਾਣਗੀਆਂ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਕਮ ਵਧੀਕ ਡਿਪਟੀ ਕਮਿਸ਼ਨਰ ਡਾ. ਨਯਨ ਜੱਸਲ ਨੇ ਦੱਸਿਆ ਕਿ ਹਰਗੋਬਿੰਦ ਨਗਰ (ਵਿਕਾਸ ਸਕੀਮ ਨੰ-1) ਵਿਚੋ ਪਲਾਟ ਨੰ 458 ਤੋ ਪਲਾਟਨੰ 746 ਦੀ ਸਟਰੇਚ ਉੱਪਰ ਦੋਨਾਂ ਸਾਈਡਾ ਤੇ ਲਗਦੇ ਰਿਹਾਇਸ਼ੀ ਪਲਾਟਾਂ ਅਤੇ ਪਲਾਟ ਨੰ 746 ਤੋ 718 ਤੱਕ ਚੱਲਦੇ ਹੋਏ ਸਟਰੇਚ ਉੱਪਰ ਸਕੀਮ ਦੀ ਹੱਦ ਤੱਕ ਇਕ ਸਾਈਡ ਨੂੰ ਭੌਂ-ਮੰਤਵ ਰਿਹਾਇਸ਼ੀ ਤੋਂ ਕਾਰੋਬਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ।ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਨਾਂ ਲੋਕਾਂ ਦੀਆਂ ਇਸ ਇਲਾਕੇ ਵਿੱਚ ਕਮਰਸ਼ੀਅਲ ਬਿਲਡਿੰਗਜ਼ ਅਣ-ਅਧਿਕਾਰਤ ਹਨ ਉਹ ਆਪਣਾ ਬਿਨੈ-ਪੱਤਰ ਸਮੇਤ ਨਿਰਧਾਰਿਤ ਫੀਸ ਨਗਰ ਨਿਗਮ ਵਿਖੇ ਜਮਾਂ ਕਰਵਾ ਕੇ ਆਪਣੀ ਬਿਲਡਿੰਗ ਨੂੰ ਰੈਗੂਲਰ ਕਰਵਾ ਸਕਦੇ ਹਨ। ਉਧਰ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਹਰਗੋਬਿੰਦ ਨਗਰ ਦੇ ਵਸਨੀਕਾਂ ਨੇ ਕਿਹਾ ਕਿ ਇਹ ਫਗਵਾੜਾ ਵਾਸੀਆਂ ਦੀ ਪਿਛਲੇ ਲੰਬੇ ਸਮੇਂ ਦੀ ਮੰਗ ਸੀ ਜੋ ਕਿ ਨਗਰ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਦੀਆਂ ਕੋਸ਼ਿਸ਼ ਨਾਲ ਪੁਰਾ ਹੋਈ ਹੈ।ਉਨਾਂ ਕਿਹਾ ਕਿ ਇਸ ਇਲਾਕੇ ਦੇ ਕਮਰਸ਼ੀਅਲ ਹੋਣ ਨਾਲ ਜਿੱਥੇ ਹੁਣ ਫਗਵਾੜਾ ਵਾਸੀਆਂ ਨੂੰ ਲਾਭ ਮਿਲੇਗਾ ਉਥੇ ਹੀ ਨਗਰ ਨਿਗਮ ਨੂੰ ਵੀ ਇਸ ਦਾ ਫਾਈਦਾ ਹੋਵੇਗਾ।

Leave a Reply

Your email address will not be published. Required fields are marked *