ਖਰੜ ਦੇ ਸਨੀ ਇਨਕਲੇਵ ਵਿਖੇ ਬੀਤੇ ਦਿਨੀ ਇੱਕ ਨੌਕਰਾਣੀ ਵੱਲੋਂ ਮਕਾਨ ਮਾਲਿਕ, ਉਸ ਦੀ ਪਤਨੀ ਅਤੇ ਉਸ ਦੇ ਬੇਟੇ ਨੂੰ ਖਾਣੇ ਵਿੱਚ ਨਸ਼ੀਲਾ ਪਦਾਰਥ ਪਾ ਕੇ ਬੇਹੋਸ਼ ਕਰਨ ਤੋਂ ਬਾਅਦ ਘਰ ਵਿੱਚੋਂ ਨਗਦੀ, ਸੋਨੇ ਅਤੇ ਡਾਇਮੰਡ ਦੇ ਗਹਿਣੇ ਲੈ ਕੇ ਫਰਾਰ ਹੋ ਗਈ ਸੀ। ਜਿਸ ਦੇ ਚੱਲਦਿਆ ਖਰੜ ਪੁਲਿਸ ਵੱਲੋਂ ਨੋਕਰਾਣੀ ਸੰਜੂ ਅਤੇ 3,4 ਅਨਪਛਾਤਿਆ ਖਿਲਾਫ ਮਾਮਲਾ ਦਰਜ਼ ਕਰ ਉਨਾਂ ਦੀ ਭਾਲ ਕੀਤੀ ਜਾ ਰਹੀ ਸੀ। ਜਿਸ ਦੇ ਚੱਲਦਿਆ ਪੁਲਿਸ ਪਾਰਟੀ ਖਰੜ ਦੀ ਟੀਮ ਨੇ ਪਹਾੜਗੰਜ ਦਿੱਲੀ ਤੋਂ ਉਕਤ ਮਹਿਲਾਂ ਸੰਜੂ ਅਤੇ ਉਸ ਦਾ ਸਾਥੀ ਦਵਿੰਦਰ ਖਾਤੀ, ਰਜਿੰਦਰ ਥਾਪਾ, ਯੁਗੇਸ਼ ਅਤੇ ਪ੍ਰੀਤ ਰਾਏ ਵਾਸੀ ਨੇਪਾਲ ਹਾਲ ਵਾਸੀ ਪਹਾੜਗੰਜ ਦਿੱਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਦੋਸ਼ੀਆਂ ਪਾਸੋਂ ਪੱੁਛ ਗਿੱਛ ਦੋਰਾਨ ਇਹ ਤੱਥ ਸਾਹਮਣੇ ਆਇਆ ਕਿ ਇਹ ਆਲ ਇੰਡੀਆਂ ਲੇਵਲ ਤੇ ਰੈਕੇਟ ਚਲਾਇਆ ਜਾ ਰਿਹਾ ਹੈ। ਜਿਸ ਨੂੰ ਤੋੜਣ ਲਈ ਇਹ ਇੱਕ ਅਹਿਮ ਕਦਮ ਹੈ।