ਪੰਜਾਬ ਵਿੱਚ ਇਸ ਆਪਰਾਧਿਕ ਮਾਮਲੇ ਜਿੱਥੇ ਬੜੀ ਹੀ ਤੇਜੀ ਨਾਲ ਵੱਧ ਰਹੇ ਹਨ ਉਥੇ ਹੀ ਆਮ ਲੋਕਾਂ ਦਾ ਵੀ ਜੀਣਾ ਦੁਸ਼ਵਾਰ ਹੋਇਆ ਪਿਆ ਹੈ। ਫਗਵਾੜਾ ਦੀ ਅਗਰ ਗੱਲ ਕਰੀਏ ਤਾਂ ਫਗਵਾੜਾ ਵਿਖੇ ਜਿੱਥੇ ਬੀਤੇ ਦਿਨੀ ਪੰਜਾਬ ਪੁਲਿਸ ਦੇ ਕਾਂਸਟੇਬਲ ਕਮਲ ਬਾਜਵਾ ਦੀ ਲਟੇਰਿਆ ਨਾਲ ਹੋਈ ਮੁੱਠਭੇੜ ਵਿੱਚ ਮੌਤ ਹੋ ਗਈ ਸੀ, ਉਥੇ ਹੀ ਉਸੇ ਹੀ ਰਾਤ ਮੋਟਰਸਾਈਕਲ ਸਵਾਰ 3 ਲੁਟੇਰੇ ਹਥਿਆਰਾਂ ਦੀ ਨੋਕ ਤੇ ਜਮੇਟੋ ਕੰਪਨੀ ਦੇ ਮੁਲਾਜਮ ਪਾਸੋ ਸਪਲੈਂਡਰ ਮੋਟਰਸਾਈਕਲ, ਮੋਬਾਇਲ ਤੇ ਹਜਾਰਾ ਰੁਪਏ ਦੀ ਨਗਦੀ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਨੌਜ਼ਵਾਨ ਮਨੋਜ ਪੱੁਤਰ ਰਮੇਸ਼ ਕੁਮਾਰ ਵਾਸੀ ਪ੍ਰੇਮ ਨਗਰ ਰੇਲਵੇ ਰੋਡ ਫਗਵਾੜਾ ਨੇ ਦੱਸਿਆ ਕਿ ਜਦੋਂ ਉਹ ਚਚੜਾੜੀ ਤੋਂ ਆਡਰ ਡਿਲੀਵਰ ਕਰਕੇ ਵਾਪਿਸ ਆ ਰਿਹਾ ਸੀ ਤਾਂ ਰਾਤ ਸਮੇਂ ਚਾਚੋਕੀ ਨਜਦੀਕ ਪੰਜਾਬੀ ਢਾਬੇ ਦੇ ਬਿਲਕੁੱਲ ਸਾਹਮਣੇ ਹੀ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਕਿਰਪਾਨਾ ਦੀ ਨੋਕ ਉਸ ਪਾਸੋਂ ਸਪਲੈਂਡਰ ਮੋਟਰਸਾਈਕਲ, ਮੋਬਾਇਲ ਅਤੇ 4 ਹਜਾਰ ਰੁਪਏ ਦੀ ਨਗਦੀ ਖੋਹ ਕੇ ਫਰਾਰ ਹੋ ਗਏ। ਉਨਾਂ ਦੱਸਿਆ ਕਿ ਇਸ ਘਟਨਾਂ ਤੋਂ ਉਨਾਂ ਤਰੁੰਤ ਹੀ ਪੁਲਿਸ ਚੌਕੀ ਇੰਡਸਟਰੀਏਰੀਆ ਨੂੰ ਸੂਚਿਤ ਕੀਤਾ। ਪੀੜਤ ਨੌਜ਼ਵਾਨ ਮੁਤਾਬਿਕ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਢੁਕਵੀ ਕਾਰਵਾਈ ਨਹੀ ਕੀਤੀ ਗਈ। ਉਨਾਂ ਪੁਲਿਸ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਏ ਜਾਵੇ।ਜਿਕਰਯੋਗ ਹੈ ਕਿ ਫਗਵਾੜਾ ਸ਼ਹਿਰ ਵਿੱਚ ਵੱਧ ਰਹੀਆਂ ਅਪਰਾਧਿਕ ਗਤੀਆਂ ਵਿਧੀਆਂ ਜਿੱਥੇ ਇਲਾਕਾ ਵਾਸੀਆਂ ਦੇ ਨਾਲਾ ਫਗਵਾੜਾ ਪੁਲਿਸ ਲਈ ਸਿਰਦਰਦ ਬਣ ਰਹੀਆ ਹਨ ਉਥੇ ਹੀ ਲੋੜ ਹੈ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਇਹੋ ਜਿਹੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤੀ ਵਰਤਣ ਦੀ ਤਾਂ ਜੋ ਇਲਾਕਾ ਵਾਸੀ ਵੀ ਬੇਖੌਫ ਹੋ ਕੇ ਆਪਣੀ ਜਿੰਦਗੀ ਬਸਰ ਕਰ ਸਕਣ।