ਅੱਜ ਚੰਡੀਗੜ੍ਹ ਨਗਰ ਨਿਗਮ ਦੇ ਨਵੇਂ ਮੇਅਰ ਲਈ ਵੋਟਿੰਗ ਹੋਈ ਜਿਸ ’ਚ ਭਾਜਪਾ ਨੇ ਮੁੜ ਤੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਸੀਟਾਂ ’ਤੇ ਆਪਣਾ ਕਬਜ਼ਾ ਕਰ ਲਿਆ ਹੈ। ਦੱਸ ਦਈਏ ਕਿ ਬੀਜੇਪੀ ਨੂੰ 15 ਵੋਟਾਂ ਹਾਸਿਲ ਹੋਈਆਂ ਹਨ। ਜਦਕਿ 14 ਆਮ ਆਦਮੀ ਪਾਰਟੀ ਨੂੰ ਵੋਟਾਂ ਹਾਸਿਲ ਹੋਈਆਂ। ਕੁੱਲ ਮਿਲਾ ਕੇ 29 ਵੋਟਾਂ ਪਈਆਂ ਹਨ ਜਿਸ ਤੋਂ ਬਾਅਦ ਬੀਜੇਪੀ ਉਮੀਦਵਾਰ ਅਨੂਪ ਗੁਪਤਾ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ। ਉੱਥੇ ਹੀ ਦੂਜੇ ਪਾਸੇ ਬੀਜੇਪੀ ਦੇ ਹੀ ਕੰਵਰਜੀਤ ਸਿੰਘ ਸੀਨੀਅਰ ਡਿਪਟੀ ਮੇਅਰ ਅਤੇ ਹਰਜੀਤ ਸਿੰਘ ਡਿਪਟੀ ਮੇਅਰ ਬਣੇ ਹਨ। ਦੱਸ ਦਈਏ ਕਿ ਇਸ ਚੋਣ ਵਿੱਚ ਤਕਰੀਬਨ 7 ਕੌਂਸਲਰ ਗੈਰਹਾਜ਼ਰ ਰਹੇ। ਜਿਨ੍ਹਾਂ ’ਚ ਕਾਂਗਰਸ ਦੇ 6 ਅਤੇ ਅਕਾਲੀ ਦਲ ਦਾ 1 ਕੌਂਸਲਰ ਸ਼ਾਮਲ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ 14 ਅਤੇ ਭਾਰਤੀ ਜਨਤਾ ਪਾਰਟੀ ਦੇ 14 ਕੌਂਸਲਰਾਂ ਨੇ ਵੋਟਿੰਗ ਚ ਹਿੱਸਾ ਲਿਆ ਅਤੇ ਇਕ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਵੀ ਆਪਣੇ ਵੋਟ ਭੁਗਤਾਈ।