ALERT! ਮੋਬਾਈਲ ‘ਚ AnyDesk ਡਾਊਨਲੋਡ ਕਰਦਿਆਂ ਹੀ ਬੈਂਕ ਖਾਤੇ ‘ਚੋਂ ਉਡ ਗਏ 5 ਲੱਖ ਰੁਪਏ

ਅੱਜਕੱਲ੍ਹ ਔਨਲਾਈਨ ਘੁਟਾਲੇ ਵਧ ਰਹੇ ਹਨ। ਤੁਹਾਨੂੰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਕਿਹੜੇ ਲਿੰਕ ਉਤੇ ਕਲਿੱਕ ਕਰਦੇ ਹੋ ਅਤੇ ਤੁਸੀਂ ਆਪਣੇ ਮੋਬਾਈਲ ਜਾਂ ਲੈਪਟਾਪ ‘ਤੇ ਕੀ ਡਾਊਨਲੋਡ ਕਰਦੇ ਹੋ। ਇੱਕ ਮਾਮੂਲੀ ਗਲਤੀ ਨਾਲ ਇਕ ਵਿਅਕਤੀ ਨਾਲ 5 ਲੱਖ ਰੁਪਏ ਦੀ ਠੱਗੀ ਵੱਜ ਗਈ। ਇਹ ਮਾਮਲਾ ਮੁੰਬਈ ਦੇ ਠਾਣੇ ਦਾ ਹੈ। ਉਹ ਆਪਣੇ ਟੈਲੀਵਿਜ਼ਨ ਦੀ ਡਿਸਪਲੇ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਆਪਣੇ ਫੋਨ ‘ਤੇ Anydesk ਐਪ ਨੂੰ ਡਾਉਨਲੋਡ ਕੀਤਾ ਅਤੇ ਸਕਿੰਟਾਂ ਵਿੱਚ ਉਸ ਦੇ ਬੈਂਕ ਖਾਤੇ ਵਿਚੋਂ 5 ਲੱਖ ਰੁਪਏ ਡੈਬਿਟ ਹੋ ਗਏ। AnyDesk ਐਪ ਦੀ ਵਰਤੋਂ ਦੁਨੀਆ ਭਰ ਦੇ IT ਪੇਸ਼ੇਵਰਾਂ ਦੁਆਰਾ ਤਕਨੀਕੀ ਮੁੱਦਿਆਂ ਵਿੱਚ ਮਦਦ ਲਈ ਆਪਣੇ ਗਾਹਕਾਂ ਦੇ ਡਿਵਾਈਸਾਂ (ਮੋਬਾਈਲ/ਲੈਪਟਾਪ) ਨਾਲ ਰਿਮੋਟਲੀ ਕਨੈਕਟ ਕਰਨ ਲਈ ਕੀਤੀ ਜਾਂਦੀ ਹੈ। ਹਾਲਾਂਕਿ, ਘਪਲੇਬਾਜ਼ ਨੇ ਚਲਾਕੀ ਦੀ ਵਰਤੋਂ ਕਰਦੇ ਹੋਏ ਡਿਵਾਈਸ ਨੂੰ ਐਕਸੈਸ ਕਰਨ ਤੋਂ ਪਹਿਲਾਂ ਬੈਂਕ ਖਾਤੇ ਦੇ ਵੇਰਵੇ ਪ੍ਰਾਪਤ ਕਰ ਲਏ। ਇਸ ਤਰ੍ਹਾਂ ਵੱਜੀ ਠੱਗੀ ਪੀਟੀਆਈ ਦੀ ਰਿਪੋਰਟ ਮੁਤਾਬਕ ਠਾਣੇ ਦੇ ਇੱਕ ਵਿਅਕਤੀ ਨੇ ਟੀਵੀ ਵਿੱਚ ਸਮੱਸਿਆ ਆਉਣ ਤੋਂ ਬਾਅਦ ਟੀਵੀ ਚੈਨਲ ਪ੍ਰੋਵਾਈਡਰ ਨੂੰ ਫ਼ੋਨ ਕੀਤਾ। ਜਦੋਂ ਉਹ ਕਾਲ ਕਰ ਰਿਹਾ ਸੀ, ਉਸ ਨੂੰ ਇੱਕ ਹੋਰ ਨੰਬਰ ਤੋਂ ਇੱਕ ਕਾਲ ਆਈ ਜਿਸ ਨੇ ਦਾਅਵਾ ਕੀਤਾ ਕਿ ਉਹ ਚੈਨਲ ਪ੍ਰਦਾਤਾ ਦੀ ਟੀਮ ਤੋਂ ਹੈ ਅਤੇ ਫਿਰ ਉਸ ਨੂੰ Anydesk ਐਪ ਡਾਊਨਲੋਡ ਕਰਨ ਲਈ ਕਿਹਾ। ਪੀੜਤ ਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਵਿਅਕਤੀ ਨੇ ਆਪਣੇ ਫੋਨ ‘ਤੇ Anydesk ਐਪ ਡਾਊਨਲੋਡ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਬੈਂਕ ਖਾਤੇ ‘ਚੋਂ 5 ਲੱਖ ਰੁਪਏ ਗਾਇਬ ਹਨ। ਪੁਲਿਸ ਅਧਿਕਾਰੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਫਿਰ ਭਾਰਤੀ ਦੰਡਾਵਲੀ ਦੀ ਧਾਰਾ 420 (ਧੋਖਾਧੜੀ) ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ। ਪੁਲਿਸ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।

Leave a Reply

Your email address will not be published. Required fields are marked *