ਸਾਧਵੀ ਯੋਨ ਸੋਸ਼ਣ ਮਾਮਲੇ ‘ਚ ਹਰਿਆਣਾ ਦੀ ਸੁਨਾਰੀਆ ਜੇਲ੍ਹ ‘ਚ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੀਜੀ ਵਾਰ ਪੈਰੋਲ ਉਤੇ 21 ਜਨਵਰੀ ਨੂੰ ਬਾਗਪਤ ਸਥਿਤ ਬਰਨਾਵਾ ਆਸ਼ਰਮ ਆ ਰਿਹਾ ਹੈ। ਉਸ ਨੂੰ ਇਕ ਸਾਲ ਦੇ ਅੰਦਰ ਤੀਜੀ ਵਾਰ ਪੈਰੋਲ ਮਿਲੀ ਹੈ। ਰਾਮ ਰਹੀਮ ਨੇ ਹਰਿਆਣਾ ਜੇਲ੍ਹ ਵਿਭਾਗ ਨੂੰ ਅਰਜ਼ੀ ਰਾਹੀਂ 40 ਦਿਨ ਦੀ ਪੈਰੋਲ ਦੀ ਮੰਗ ਕੀਤੀ ਹੈ। ਡੇਰਾ ਮੁਖੀ ਦੇ ਆਸ਼ਰਮ ਵਿੱਚ ਆਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 17 ਜੂਨ, 2022 ਨੂੰ, ਗੁਰਮੀਤ 30 ਦਿਨਾਂ ਦੀ ਪੈਰੋਲ ‘ਤੇ ਸੁਨਾਰੀਆ ਜੇਲ੍ਹ ਤੋਂ ਪਹਿਲਾਂ ਬਰਨਾਵਾ ਆਸ਼ਰਮ ਪਹੁੰਚਿਆ। ਉਹ 40 ਦਿਨਾਂ ਦੀ ਪੈਰੋਲ ਉਤੇ 15 ਅਕਤੂਬਰ ਨੂੰ ਮੁੜ ਬਰਨਾਵਾ ਆਸ਼ਰਮ ਆਇਆ ਸੀ। ਉਨ੍ਹਾਂ ਨੇ ਆਸ਼ਰਮ ‘ਚ ਹੀ ਦੀਵਾਲੀ ਮਨਾਈ ਸੀ। ਉਸ ਨੇ ਇਕ ਵਾਰ ਫਿਰ ਹਰਿਆਣਾ ਸਰਕਾਰ ਤੋਂ 40 ਦਿਨਾਂ ਦੀ ਪੈਰੋਲ ਦੀ ਇਜਾਜ਼ਤ ਮੰਗੀ ਹੈ। ਇਸ ਸਬੰਧੀ ਬਾਗਪਤ ਪੁਲਿਸ ਤੋਂ ਰਿਪੋਰਟ ਮੰਗੀ ਗਈ ਸੀ। ਥਾਣਾ ਬਿਨੌਲੀ ਨੇ ਇਸ ਦੀ ਰਿਪੋਰਟ ਗੁਪਤ ਰੱਖ ਕੇ ਹਰਿਆਣਾ ਪ੍ਰਸ਼ਾਸਨ ਨੂੰ ਭੇਜ ਦਿੱਤੀ ਹੈ। ਬਿਨੌਲੀ ਥਾਣਾ ਇੰਚਾਰਜ ਸਲੀਮ ਅਹਿਮਦ ਨੇ ਦੱਸਿਆ ਕਿ ਡੇਰਾ ਮੁਖੀ ਨੂੰ ਪੈਰੋਲ ਮਿਲ ਗਈ ਹੈ। ਉਹ ਬਰਨਾਵਾ ਆਸ਼ਰਮ ਆਵੇਗਾ। ਉਸ ਦੇ ਆਉਣ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ। ਡੇਰੇ ਦੇ ਦੂਸੇ ਗੱਦੀਨਸ਼ੀਨ ਸ਼ਾਹ ਸਤਿਨਾਮ ਸਿੰਘ ਮਹਾਰਾਜ ਦਾ ਅਵਤਾਰ ਦਿਹਾੜਾ 25 ਜਨਵਰੀ ਨੂੰ ਹੈ। ਜੇ ਪੈਰੋਕਾਰਾਂ ਦੀ ਮੰਨੀਏ ਤਾਂ ਇਹ ਅਵਤਾਰ ਦਿਹਾੜਾ ਗੁਰਮੀਤ ਸਿੰਘ ਬਰਨਾਵਾ ਆਸ਼ਰਮ ਵਿਖੇ ਮਨਾਇਆ ਜਾਵੇਗਾ।