ਕਿਸਾਨਾਂ ਲਈ CM ਮਾਨ ਦਾ ਵੱਡਾ ਐਲਾਨ- ‘ਸਾਲ 2020 ‘ਚ ਖਰਾਬ ਹੋਈਆਂ ਫਸਲਾਂ ਦਾ ਦੇਵਾਂਗੇ ਮੁਆਵਜ਼ਾ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਦੇ ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣਗੇ। ਉਹ ਫਾਜ਼ਿਲਕਾ ਜਾ ਕੇ ਕਿਸਾਨਾਂ ਨੂੰ ਮੁਆਵਜ਼ਾ ਰਕਮ ਨਾਲ ਸਬੰਧਤ ਚੈੱਕ ਦੇਣਗੇ। ਸਾਲ 2020 ਵਿਚ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਸਨ। ਮੁਖ ਮੰਤਰੀ ਮਾਨ ਇਸ ਤੋਂ ਪਹਿਲਾਂ ਅੱਜ ਪਟਿਆਲਾ ਦਾ ਦੌਰਾ ਕਰਨਗੇ। ਇਥੇ ਉਹ ਸਵੇਰੇ ਲਗਭਗ 11 ਵਜੇ ਕਈ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿਚ ਕਈ ਐਲਾਨ ਵੀ ਕਰ ਸਕਦੇ ਹਨ। ਹੁਣ ਤੋਂ ਕੁਝ ਹੀ ਦੇਰ ਬਾਅਦ ਪਟਿਆਲਾ ਵਿਚ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਜਾਵੇਗਾ।ਜ਼ਿਕਰਯੋਗ ਹੈ ਕਿ ਬੇਮੌਸਮੀ ਮੀਂਹ ਸਣੇ ਗੁਲਾਬੀ ਸੁੰਡੀ ਤੇ ਹੋਰ ਕਾਰਨਾਂ ਤੋਂ ਸਾਲ 2020 ਵਿਚ ਸੂਬੇ ਵਿਚ ਕਿਸਾਨਾਂ ਦੀ ਕਾਫੀ ਫਸਲ ਖਰਾਬ ਹੋਈ ਸੀ। ਅਬੋਹਰ ਤੇ ਬੱਲੂਆਣਾ ਹਲਕੇ ਵਿਚ ਸਾਲ 2020 ਵਿਚ ਮੀਂਹ ਕਾਰਨ ਖਰਾਬ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਸਨ। ਮੀਂਹ ਨਾਲ ਅਬੋਹਰ ਤੇ ਬੱਲੂਆਣਾ ਹਲਕੇ ਵਿਚ ਨਰਮੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ। ਨਾਲ ਹੀ ਉਸ ਸਾਲ ਕੋਰੋਨਾ ਕਾਰਨ ਲਾਕਡਾਊਨ ਦੇ ਕਾਰਨ ਸੂਬੇ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।

Leave a Reply

Your email address will not be published. Required fields are marked *