ਆਪਣੀ ਦਮਦਾਰ ਅਵਾਜ ਨਾਲ ਪੰਜਾਬੀ ਗਾਇਕੀ ਤੋਂ ਆਪਣਾ ਸਫਰ ਸ਼ੁਰੂ ਕਰਨ ਵਾਲੇ ਸੁਖਵਿੰਦਰ ਇਸ ਸਮੇਂ ਬਾਲੀਬੱੁਡ ਵਿੱਚ ਆਪਣੀ ਵੱਖਰੀ ਥਾਂ ਬਣਾ ਕੇ ਕਰੋੜਾ ਦਿਲਾਂ ਤੇ ਰਾਜ ਕਰ ਰਹੇ ਹਨ। ਸੁਖਵਿੰਦਰ ਜਿਲਾ ਹੁਸ਼ਿਆਰਪੁਰ ਨਾਲ ਸੰਬਧਿਤ ਹਨ। ਸੁਖਵਿੰਦਰ ਸਿੰਘ ਆਪਣੇ ਨਿਜੀ ਕੰਮ ਵਾਸਤੇ ਆਪਣੇ ਇਲਾਕੇ ਮਾਹਿਲਪੁਰ ਵਿਖੇ ਪਹੁੰਚੇ। ਜਿੱਥੇ ਕਿ ਉਨਾਂ ਦੇ ਪ੍ਰਸ਼ੰਸ਼ਕਾ ਅਤੇ ਯਾਰਾ ਦੋਸਤਾਂ ਵੱਲੋਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੋਰਾਨ ਸੁਖਵਿੰਦਰ ਸਿੰਘ ਨੇ ਮਸਤ ਬਾਬੂ ਗੰਗਾ ਦਾਸ ਜੀ ਦੇ ਅਸਥਾਨ ਤੇ ਵੀ ਪਹੁੰਚ ਕੇ ਮੱਥਾ ਟੇਕਿਆ ਤੇ ਬਾਪੂ ਗੰਗਾ ਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਦਰਬਾਰ ਦੇ ਪ੍ਰਬੰਧਕਾ ਵੱਲੋਂ ਪ੍ਰਸਿੱਧ ਬਾਲੀਬੁੱਡ ਪਲੇਅਬੈਕ ਸਿੰਗਰ ਸੁਖਵਿੰਦਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸੁਖਵਿੰਦਰ ਸਿੰਘ ਨਾਲ ਅਗਨੀਹੋਤਰੀ, ਟੋਨੀ ਅਗਨੀਹੋਤਰੀ ਆਸਟ੍ਰੇਲੀਆ ਵੀ ਸ਼ਾਮਲ ਸਨ। ਇਸ ਮੋਕੇ ਸੁਖਵਿੰਦਰ ਸਿੰਘ ਨੇ ਨਵਰੰਗ ਚੈਨਲ ਨਾਲ ਵਿਸ਼ੇਸ਼ ਗੱਲਬਾਤ ਕਰਦਿਆ ਆਖਿਆ ਕਿ ਉਨਾਂ ਨੂੰ ਖੂਸ਼ੀ ਹੈ ਕਿ ਉਹ ਆਪਣੇ ਨਿਜੀ ਕੰਮ ਵਾਸਤੇ ਆਪਣੀ ਜੰਮਪਲ ਧਰਤੀ ਨੂੰ ਸਿਜਦਾ ਕਰਨ ਲਈ ਆਏ ਹਨ। ਉਨਾਂ ਕਿਹਾ ਕਿ ਉਹ ਖੁਸ਼ਕਿਸਤਮ ਹਨ ਕਿ ਉਨਾਂ ਨੂੰ ਬਾਪੂ ਗੰਗਾ ਦਾਸ ਜੀ ਦੇ ਦਰਵਾਰ ਤੇ ਵੀ ਆ ਕੇ ਉਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਿਲਆ ਹੈ। ਉਨਾਂ ਸਾਰਿਆ ਹੀ ਪਤਵੰਤਿਆ ਦਾ ਉਨਾਂ ਦੇ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ।