ਪਿਛਲੇ ਕਈ ਮਹੀਨਿਆਂ ਤੋ ਮੁੰਬਈ ਵਿੱਚ ਚੱਲ ਰਹੇ ਸਾ.ਰੇ.ਗਾ.ਮਾ.ਪਾ ਸਿੰਗਗ ਪ੍ਰਤੀਯੋਗੀਤਾ ਵਿੱਚ ਵਧੀਆ ਮੁਕਾਮ ਹਾਸਿਲ ਕਰਨ ਵਾਲੇ ਜਲੰਧਰ ਦੇ 9 ਸਾਲਾਂ ਹਰਸ਼ ਦਾ ਵਾਪਿਸ ਜਲੰਧਰ ਪਹੁੰਚਣ ਤੇ ਰੇਲਵੇ ਸਟੇਸ਼ਨ ਵਿਖੇ ਪੂਰੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।ਇਸ ਮੌਕੇ ਹਰਸ਼ ਨੇ ਕਿਹਾ ਕਿ ਉਹ ਅੱਜ ਬਹੁਤ ਖੂਸ਼ ਹੈ ਤੇ ਆਪਣੇ ਸ਼ੋ ਦੇ ਜੱਜਸ ਅਤੇ ਬਾਕੀ ਸਾਥੀਆਂ ਦਾ ਧੰਨਵਾਦ ਕਰਦੇ ਹਨ ਜੋ ਕਿ ਉਹ ਇਸ ਮੁਕਾਮ ਤੱਕ ਮੁੱਜਾ।ਹਰਸ਼ ਨੇ ਕਿਹਾ ਕਿ ਜੇਕਰ ਅੱਜ ਉਸਦੇ ਪਿਤਾ ਹੁੰਦੇ ਤਾਂ ਬਹੁਤ ਖੂਸ਼ ਹੁੰਦੇ ਪਰ ਉਹ ਜਿੱਥੇ ਵੀ ਹਨ ਅੱਜ ਅਪਾਣੇ ਬੇਟੇ ਦਾ ਮੁਕਾਮ ਦੇਖ ਕੇ ਖੂਸ਼ ਹੋਣਗੇ।ਹਰਸ਼ ਨੇ ਕਿਹਾ ਕਿ ਉਸਦੀ ਇਸ ਸਫਲਤਾ ਪਿੱਛੇ ਉਸਦੀ ਮਾਤਾ ਅਤੇ ਚਾਚਾ ਦਾ ਬਹੁਤ ਵੱਡਾ ਯੋਗਦਾਨ ਹੈ। ਜਿਨਾਂ ਦੀ ਬਦੌਲਤ ਹੀ ਉਹ ਇਸ ਮੁਕਾਮ ਤੇ ਪੁੱਜਾ ਹੈ। ਇਸ ਮੌਕੇ ਹਰਸ਼ ਦੀ ਮਾਤਾ ਸੀਮਾ ਦਾ ਕਹਿਣਾ ਹੈ ਕਿ ਉਹ ਬਹੁਤ ਖੂਸ਼ ਹਨ ਕਿ ਉਹਨਾਂ ਦਾ ਬੇਟਾ ਇੰਨੀ ਵੱਡੀ ਸਟੇਜ ਤੇ ਜਲੰਧਰ ਤੇ ਪੰਜਾਬ ਦਾ ਨਾਮ ਰੌਸ਼ਨ ਕਰ ਕੇ ਆਈਆ ਹੈ ਤੇ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਭੱਿਵਖ ਵਿੱਚ ਵੀ ਉਹਨਾਂ ਦਾ ਬੇਟਾ ਇਸੇ ਤਰਾਂ ਕਾਮਯਾਬੀ ਹਾਸਿਲ ਕਰੇ।