ਦੁਨੀਆਂ ਵੱਲੋਂ ਭਾਰਤ ਨੂੰ 74ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ, ਆਸਟ੍ਰੇਲੀਆ ਦੇ PM ਨੇ ਕਹੀ ਵੱਡੀ ਗੱਲ

ਭਾਰਤ ਅੱਜ ਆਪਣਾ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਦੁਨੀਆ ਭਰ ਦੇ ਨੇਤਾ ਇਸ ਮੌਕੇ ‘ਤੇ ਵਧਾਈ ਦੇ ਰਹੇ ਹਨ। ਭਾਰਤ ਸਥਿਤ ਅਮਰੀਕੀ ਦੂਤਾਵਾਸ ਨੇ ਵੀਡੀਓ ਬਣਾ ਕੇ ਇਸ ਮੌਕੇ ‘ਤੇ ਵਧਾਈ ਦਿੱਤੀ ਹੈ। ਇਸ ਵੀਡੀਓ ਵਿੱਚ ਦੋ ਅਮਰੀਕੀ ਅਧਿਕਾਰੀ ਰਾਘਵਨ ਅਤੇ ਸਟੈਫਨੀ ਭਾਰਤੀ ਗਾਇਕ ਪਵਿੱਤਰਾ ਚਾਰੀ ਦੇ ਨਾਲ ਵੰਦੇ ਮਾਤਰਮ ਗਾਉਂਦੇ ਨਜ਼ਰ ਆ ਰਹੇ ਹਨ। ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿੱਚ ਭਾਰਤੀ ਦੂਤਾਵਾਸ ਵਿੱਚ ਤਿਰੰਗਾ ਲਹਿਰਾਇਆ ਗਿਆ। ਇਸ ਦੌਰਾਨ ਉੱਥੇ ਸਾਰਿਆਂ ਨੇ ਰਾਸ਼ਟਰੀ ਗੀਤ ਗਾਇਆ। ਅਮਰੀਕੀ ਦੂਤਾਵਾਸ ਨੇ ਇਸ ਵੀਡੀਓ ਦੇ ਨਾਲ ਲਿਖਿਆ- ਭਾਰਤ ਨੂੰ 74ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ! ਅਸੀਂ ਭਾਰਤ ਦਾ ਰਾਸ਼ਟਰੀ ਗੀਤ ਵੰਦੇ ਮਾਤਰਮ ਗਾ ਕੇ ਗਣਤੰਤਰ ਦਿਵਸ ਮਨਾ ਰਹੇ ਹਾਂ! ਇਸ ਵੀਡੀਓ ‘ਚ ਅਮਰੀਕੀ ਅਧਿਕਾਰੀ ਰਾਘਵਨ ਬੰਸਰੀ ਵਜਾਉਂਦੇ ਨਜ਼ਰ ਆ ਰਹੇ ਹਨ। ਸਟੇਫਨੀ ਗਿਟਾਰ ਵਜਾਉਂਦੀ ਨਜ਼ਰ ਆ ਰਹੀ ਹੈ। ਭਾਰਤੀ ਗਾਇਕ ਪਵਿੱਤਰਾ ਚਾਰੀ ਵੰਦੇ ਮਾਤਰਮ ਗਾ ਰਹੀ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਗਣਤੰਤਰ ਦਿਵਸ ਦੇ ਮੌਕੇ ‘ਤੇ ਭਾਰਤ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ- ਭਾਰਤ ਅਤੇ ਅਮਰੀਕਾ ਦੀ ਸਾਂਝੇਦਾਰੀ ਦੁਨੀਆ ਦੀ ਸਭ ਤੋਂ ਵੱਧ ਲਾਭਕਾਰੀ ਸਾਂਝੇਦਾਰੀ ਹੈ। ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਗਣਤੰਤਰ ਦਿਵਸ ਦੇ ਮੌਕੇ ‘ਤੇ ਕਿਹਾ – ਭਾਰਤੀ ਸੰਵਿਧਾਨ ਦੀ ਸਫਲਤਾ ਕਈ ਦੇਸ਼ਾਂ ਲਈ ਪ੍ਰੇਰਨਾ ਹੈ। ਭਾਰਤੀ ਲੋਕਤੰਤਰ ਨਾ ਸਿਰਫ਼ ਜ਼ਿੰਦਾ ਹੈ ਸਗੋਂ ਵੱਧ-ਫੁੱਲ ਵੀ ਰਿਹਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਅਤੇ ਲੋਕਾਂ ਨੂੰ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਅਸੀਂ ਭਾਰਤ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀ ਭਾਰਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵੱਲੋਂ ਇੱਕ ਸੰਦੇਸ਼ ਸਾਂਝਾ ਕੀਤਾ ਗਿਆ ਹੈ। ਜਿਸ ‘ਚ ਆਸਟ੍ਰੇਲੀਆਈ PM ਨੇ ਭਾਰਤ ਦੇ ਸੱਭਿਆਚਾਰ ਅਤੇ ਪ੍ਰਾਪਤੀਆਂ ਦਾ ਸਨਮਾਨ ਕਰਨ ਦੀ ਗੱਲ ਕੀਤੀ ਹੈ। ਐਂਥਨੀ ਅਲਬਾਨੀਜ਼ ਨੇ ਕਿਹਾ- ਇਹ ਦਿਨ ਭਾਰਤ ਦੀ ਸੰਸਕ੍ਰਿਤੀ ਅਤੇ ਉਪਲਬਧੀਆਂ ਦਾ ਸਨਮਾਨ ਕਰਨ ਦਾ ਪਲ ਹੈ। ਇਹ ਆਸਟ੍ਰੇਲੀਆ ਦੇ ਲੋਕਾਂ ਅਤੇ ਇੱਥੇ ਰਹਿਣ ਵਾਲੇ ਭਾਰਤੀਆਂ ਲਈ ਇਕਜੁੱਟ ਹੋਣ ਦਾ ਮੌਕਾ ਹੈ। ਮੈਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਦੱਸ ਦੇਈਏ 26 ਜਨਵਰੀ ਆਸਟ੍ਰੇਲੀਆ ਦਾ ਰਾਸ਼ਟਰੀ ਦਿਵਸ ਵੀ ਹੈ। ਦੋਵੇਂ ਦੇਸ਼ ਇੱਕੋ ਦਿਨ ਰਾਸ਼ਟਰੀ ਦਿਵਸ ਮਨਾਉਂਦੇ ਹਨ। ਇਸ ‘ਤੇ ਆਸਟ੍ਰੇਲੀਆਈ PM ਨੇ ਕਿਹਾ- ਦੋਵਾਂ ਦੇਸ਼ਾਂ ਦੇ ਰਾਸ਼ਟਰੀ ਤਿਉਹਾਰਾਂ ‘ਚ ਇਹ ਸਮਾਨਤਾ ਸਾਨੂੰ ਆਪਣੀ ਦੋਸਤੀ ਦੀ ਗਹਿਰਾਈ ਨੂੰ ਮਨਾਉਣ ਦਾ ਮੌਕਾ ਦਿੰਦੀ ਹੈ। ਭਾਰਤ ਨੇ ਆਜ਼ਾਦੀ ਦੇ 70 ਸਾਲਾਂ ਤੋਂ ਵੱਧ ਸਮੇਂ ਵਿੱਚ ਅਸਾਧਾਰਨ ਤਰੱਕੀ ਕੀਤੀ ਹੈ। ਆਸਟ੍ਰੇਲੀਆ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਲਈ ਭਾਰਤ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *