ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਚਾਈਨਾਂ ਡੋਰ ਤੇ ਪੂਰਨ ਤੋਰ ਤੇ ਪਾਬੰਧੀ ਲਗਾਈ ਹੈ ਜਿਸ ਦੇ ਚੱਲਦਿਆ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆ ਗਈਆ ਹਨ। ਇਸੇ ਹੀ ਕੜੀ ਦੇ ਤਹਿਤ ਫਗਵਾੜਾ ਵਿਖੇ ਪੁਲਿਸ ਵੱਲੋਂ ਬਸੰਤ ਪੰਚਮੀ ਦੇ ਮੌਕੇ ਤੇ ਚਾਈਨਾ ਡੋਰ ਦੀ ਬਿਕਰੀ ਕਰਨ ਵਾਲੇ ਇੱਕ ਦੁਕਾਨਦਾਰ ਅਤੇ ਚਾਈਨਾ ਡੋਰ ਨਾਲ ਪਤੰਗਬਾਜੀ ਕਰ ਰਹੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਬਣਦੀ ਕਾਰਵਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਕਰਯੋਗ ਹੈ ਕਿ ਬੀਤੇ ਦਿਨ ਐੱਸ.ਪੀ ਫਗਵਾੜਾ ਮੁਖਤਿਆਰ ਰਾਏ ਵੱਲੋਂ ਚਾਈਨਾ ਦੀ ਵਰਤੋਂ ਨਾ ਵਰਤਨ ਦੀ ਵੀ ਅਪੀਲ ਕੀਤੀ ਗਈ ਸੀ। ਇਸ ਮੋਕੇ ਗੱਲਬਾਤ ਕਰਦਿਆ ਥਾਣਾ ਸਿਟੀ ਦੇ ਐੱਸ.ਐੱਚ.ਓ ਅਮਨਦੀਪ ਨਾਹਰ ਨੇ ਦੱਸਿਆ ਕਿ ਪੁਲਿਸ ਵੱਲੋਂ ਜਿੱਥੇ ਇੱਕ ਦੁਕਾਨ ਤੇ ਛਾਪੇਮਾਰੀ ਕਰਦੇ ਹੋਏ ਇੱਕ ਦੁਕਾਨਦਾਰ ਨੂੰੰ ਚਾਈਨਾ ਡੋਰ ਸਮੇਤ ਕਾਬੂ ਕਰਕੇ ਹਿਰਾਸਤ ਵਿੱਚ ਲਿਆ ਗਿਆ ਉਥੇ ਹੀ ਉਨਾਂ ਕਿਹਾ ਕਿ ਸ਼ਹਿਰ ਦੇ ਵੱਖ ਵੱਖ ਮਹੱੁਲਿਆ ਵਿੱਚ ਜਦੋਂ ਡਰੋਨ ਦੀ ਮੱਦਦ ਨਾਲ ਚੈਕ ਕੀਤਾ ਗਿਆ ਤਾਂ ਖਲਵਾੜਾ ਗੇਟ ਤੋਂ ਇੱਕ ਵਿਅਕਤੀ ਨੂੰ ਚਾਈਨਾ ਡੋਰ ਨਾਲ ਪਤੰਗ ਉਡਾਉਦੇ ਹੋਏ ਕਾਬੂ ਕੀਤਾ। ਉਨਾਂ ਕਿਹਾ ਕਿ ਪੁਲਿਸ ਨੇ ਉਸ ਵਿਅਕਤੀ ਪਾਸੋਂ 3 ਚਾਈਨਾ ਦੀ ਡੋਰ ਦੇ ਗੱਟੂ ਵੀ ਬਰਾਮਦ ਕੀਤੇ ਗਏ। ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਪਰਮਿੰਦਰ ਪੱੁਤਰ ਮਨੋਹਰ ਲਾਲ ਵਾਸੀ ਇੰਦਰਾ ਨਗਰ ਫਗਵਾੜਾ ਅਤੇ ਗੁਲਸ਼ਨ ਗੋਗਨਾ ਪੱੁਤਰ ਰਾਜ ਕੁਮਾਰ ਵਾਸੀ ਖਲਵਾੜਾ ਗੇਟ ਵੱਜੋਂ ਹੋਈ ਹੈ। ਐੱਸ.ਐੱਚ.ਓ ਅਮਨਦੀਪ ਨਾਹਰ ਨੇ ਦੱਸਿਆ ਕਿ ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਅਮਨਦੀਪ ਨਾਹਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਦੀ ਡੋਰ ਦਾ ਇਸਤੇਮਾਲ ਨਾ ਕਰਨ ਅਗਰ ਕੋਈ ਵੀ ਵਿਅਕਤੀ ਚਾਈਨਾ ਡੋਰ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ॥