Budget 2023 : ਸੀਨੀਅਰ ਸਿਟੀਜ਼ਨ ਤੋਂ ਪੋਸਟ ਆਫਿਸ ਮੰਥਲੀ ਸਕੀਮ ਤੱਕ ਬਦਲਾਅ, ਜਾਣੋ ਰੇਟ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਬਜਟ ਪੇਸ਼ ਕਰਦੇ ਹੋਏ ਬਚਤ ਯੋਜਨਾਵਾਂ ਨਾਲ ਜੁੜੇ ਕਈ ਅਹਿਮ ਐਲਾਨ ਕੀਤੇ ਹਨ। ਇਸ ਕੜੀ ਵਿੱਚ ਸੀਨੀਅਰ ਸਿਟੀਜ਼ਨਾਂ ਨੂੰ ਵੀ ਰਾਹਤ ਦਿੱਤੀ ਗਈ ਹੈ। ਸਰਕਾਰ ਨੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS) ਦੀ ਵੱਧ ਤੋਂ ਵੱਧ ਜਮ੍ਹਾ ਸੀਮਾ ਵਧਾ ਕੇ 30 ਲੱਖ ਰੁਪਏ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੋਸਟ ਆਫਿਸ ਮਾਸਿਕ ਆਮਦਨ ਯੋਜਨਾ ਨੂੰ ਸਿੰਗਲ ਖਾਤੇ ਲਈ 9 ਲੱਖ ਰੁਪਏ ਅਤੇ ਸਾਂਝੇ ਖਾਤਿਆਂ ਲਈ 15 ਲੱਖ ਰੁਪਏ ਕਰ ਦਿੱਤਾ ਗਿਆ ਹੈ। ਵਿੱਤ ਮੰਤਰੀ ਨੇ 2 ਸਾਲਾਂ ਦੀ ਮਿਆਦ ਲਈ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ (MSSC) ਦਾ ਪ੍ਰਸਤਾਵ ਕੀਤਾ ਹੈ। ਇਹ ਔਰਤਾਂ ਨੂੰ ਅੰਸ਼ਿਕ ਕਢਵਾਉਣ ਦੀ ਸਹੂਲਤ ਦੇ ਨਾਲ ਦੋ ਸਾਲਾਂ ਲਈ 7.5 ਫੀਸਦੀ ਵਿਆਜ ‘ਤੇ 2 ਲੱਖ ਰੁਪਏ ਦੀ ਜਮ੍ਹਾਂ ਸਹੂਲਤ ਪ੍ਰਦਾਨ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਨਰਿੰਦਰ ਮੋਦੀ ਸਰਕਾਰ ਦਾ ਆਖਰੀ ਪੂਰਾ ਬਜਟ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੁਤੰਤਰ ਭਾਰਤ ਵਿੱਚ ਲਗਾਤਾਰ ਪੰਜ ਬਜਟ ਪੇਸ਼ ਕਰਨ ਵਾਲੇ ਪੰਜਵੇਂ ਮੰਤਰੀ ਹਨ। ਉਨ੍ਹਾਂ ਤੋਂ ਇਲਾਵਾ ਲਗਾਤਾਰ ਪੰਜ ਬਜਟ ਅਤੇ ਬਜਟ ਭਾਸ਼ਣ ਦੇਣ ਵਾਲੇ ਨੇਤਾਵਾਂ ਵਿੱਚ ਅਰੁਣ ਜੇਤਲੀ, ਪੀ. ਚਿਦੰਬਰਮ, ਯਸ਼ਵੰਤ ਸਿਨਹਾ, ਮਨਮੋਹਨ ਸਿੰਘ ਅਤੇ ਮੋਰਾਰਜੀ ਦੇਸਾਈ ਹਨ।

Leave a Reply

Your email address will not be published. Required fields are marked *