CM ਮਾਨ ਨੇ ਬੇਗਮਪੁਰਾ ਐਕਸਪ੍ਰੈਸ ਨੂੰ ਦਿੱਤੀ ਹਰੀ ਝੰਡੀ, ਕਾਸ਼ੀ ਗੁਰੂ ਰਵਿਦਾਸ ਧਾਮ ਲਈ ਰਵਾਨਾ ਹੋਏ ਸ਼ਰਧਾਲੂ

ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ 646ਵੇਂ ਪ੍ਰਕਾਸ਼ ਦਿਹਾੜੇ ਲਈ ਹਰ ਸਾਲ ਦੀ ਤਰ੍ਹਾਂ ਪੰਜਾਬ ਦੇ ਜਲੰਧਰ ਤੋਂ ਕਾਂਸ਼ੀ ਲਈ ਅੱਜ ਹਜ਼ਾਰਾਂ ਸ਼ਰਧਾਲੂ ਰਵਾਨਾ ਹੋਏ ਹਨ। ਸਾਰੇ ਸ਼ਰਧਾਲੂ ਬੇਗਮਪੁਰਾ ਐਕਸਪ੍ਰੈਸ ਸਪੈਸ਼ਲ ਟਰੇਨ ਰਾਹੀਂ ਵਾਰਾਣਸੀ ਲਈ ਰਵਾਨਾ ਹੋਏ। ਇਸ ਵਿਸ਼ੇਸ਼ ਰੇਲ ਗੱਡੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਦੱਸ ਦੇਈਏ ਰੇਲਵੇ ਨੇ ਟਰੇਨ ਦੇ ਰਵਾਨਗੀ ਲਈ 3.15 ਮਿੰਟ ਦਾ ਸਮਾਂ ਜਾਰੀ ਕੀਤਾ ਸੀ, ਪਰ ਰੇਲਗੱਡੀ ਨੂੰ ਇੱਕ ਘੰਟਾ ਪਹਿਲਾਂ ਹੀ ਦੋ ਸਟੇਸ਼ਨਾਂ ਤੋਂ ਰਵਾਨਾ ਕਰ ਦਿੱਤਾ ਗਿਆ। ਪੂਰਾ ਰੇਲਵੇ ਸਟੇਸ਼ਨ ਸ਼ਰਧਾਲੂਆਂ ਅਤੇ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੀ ਭੀੜ ਨਾਲ ਖਚਾਖਚ ਭਰਿਆ ਹੋਇਆ ਸੀ। ਜਲੰਧਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਸ਼ਰਧਾਲੂ ਡੇਰਾ ਬੱਲਾਂ ਤੋਂ ਯਾਤਰਾ ਕੱਢ ਕੇ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ਪੁੱਜੇ ਸਨ। ਸ਼ਰਧਾਲੂਆਂ ਲਈ ਲੋਕਾਂ ਨੇ ਵੱਖ-ਵੱਖ ਥਾਵਾਂ ‘ਤੇ ਕਈ ਤਰ੍ਹਾਂ ਦੇ ਲੰਗਰ ਲਗਾਏ ਹੋਏ ਸਨ। ਰੇਲਵੇ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਜਯੰਤੀ ਦੇ ਮੌਕੇ ‘ਤੇ ਚਾਰ ਵਿਸ਼ੇਸ਼ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਦੋ ਟਰੇਨਾਂ ਪੰਜਾਬ ਦੇ ਜਲੰਧਰ ਅਤੇ ਬਠਿੰਡਾ ਤੋਂ ਬਨਾਰਸ ਲਈ ਜਾਣਗੀਆਂ। ਦੋ ਰੇਲ ਗੱਡੀਆਂ ਸ਼ਰਧਾਲੂਆਂ ਨੂੰ ਉਥੋਂ ਵਾਪਸ ਲੈ ਕੇ ਜਲੰਧਰ ਅਤੇ ਬਠਿੰਡਾ ਲਈ ਵਾਪਸ ਆਉਣਗੀਆਂ। ਅੱਜ ਸਪੈਸ਼ਲ ਟਰੇਨ ਨੰਬਰ 04606 ਜਲੰਧਰ ਤੋਂ ਦੁਪਹਿਰ 2 ਵਜੇ ਰਵਾਨਾ ਹੋਈ ਹੈ।

Leave a Reply

Your email address will not be published. Required fields are marked *