ਰੇਲ ਯਾਤਰੀ ਵ੍ਹਟਸਐਪ ਜ਼ਰੀਏ ਆਰਡਰ ਕਰ ਸਕਣਗੇ ਖਾਣਾ, ਭਾਰਤੀ ਰੇਲਵੇ ਨੇ ਕੁਝ ਰੂਟਾਂ ਲਈ ਜਾਰੀ ਕੀਤਾ ਨੰਬਰ +91-8750001323

ਨਵੀਂ ਦਿੱਲੀ: ਜੇਕਰ ਤੁਹਾਨੂੰ ਟ੍ਰੇਨ ਦੇ ਸਫਰ ਦੌਰਾਨ ਮਿਲਣ ਵਾਲਾ ਖਾਣਾ ਪਸੰਦ ਨਹੀਂ ਹੈ ਅਤੇ ਤੁਸੀਂ ਖਾਣਾ ਨਹੀਂ ਚਾਹੁੰਦੇ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਰੇਲਵੇ ਨੇ ਤੁਹਾਨੂੰ ਇੱਕ ਹੋਰ ਵਿਕਲਪ ਦਿੱਤਾ ਹੈ ਜਿਸ ਤਹਿਤ ਹੁਣ ਤੁਸੀਂ ਵਟਸਐਪ ਰਾਹੀਂ ਖਾਣਾ ਮੰਗਵਾ ਸਕਦੇ ਹੋ। ਰੇਲਵੇ ਦੇ PSU IRCTC ਨੇ ਇਹ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਇਸ ਦੇ ਲਈ +91-8750001323 ਨੰਬਰ ਵੀ ਜਾਰੀ ਕੀਤਾ ਗਿਆ ਹੈ। ਹੁਣ ਤੱਕ ਈ-ਕੈਟਰਿੰਗ ਰਾਹੀਂ ਟ੍ਰੇਨਾਂ ‘ਚ ਖਾਣਾ ਬੁੱਕ ਕੀਤਾ ਜਾ ਸਕਦਾ ਸੀ। ਇਸ ਵਿੱਚ ਸਿਰਫ਼ ਬੁੱਕ ਕਰਨ ਦੀ ਸਹੂਲਤ ਸੀ, ਉਹ ਇੱਕ ਤਰਫਾ ਸੀ, ਯਾਨੀ ਕੋਈ ਵਿਕਲਪ ਨਹੀਂ ਸੀ ਜਾਂ ਜੇਕਰ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਉਸ ਲਈ ਵੀ ਕੋਈ ਸਿਸਟਮ ਨਹੀਂ ਸੀ। ਯਾਤਰੀਆਂ ਦੀ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ, IRCTC ਨੇ ਚੈਟਬੋਟ ਸ਼ੁਰੂ ਕੀਤਾ ਹੈ, ਜਿਸ ਦੇ ਜ਼ਰੀਏ ਯਾਤਰੀ ਭੋਜਨ ਬੁੱਕ ਕਰ ਸਕਣਗੇ। ਯਾਤਰੀਆਂ ਦੁਆਰਾ ਦਿੱਤੇ ਗਏ ਸੁਝਾਅ ਅਤੇ ਫੀਡਬੈਕ ਨੂੰ ਹੋਰ ਟਰੇਨਾਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਸ ‘ਚ ਤੁਸੀਂ ਆਪਣੇ ਮਨਪਸੰਦ ਰੈਸਟੋਰੈਂਟ ਤੋਂ ਖਾਣਾ ਮੰਗਵਾ ਸਕਦੇ ਹੋ। ਯਾਨੀ ਇਸ ‘ਚ ਰੈਸਟੋਰੈਂਟ ਦਾ ਆਪਸ਼ਨ ਦਿੱਤਾ ਗਿਆ ਹੈ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ IRCTC ਈ-ਕੇਟਰਿੰਗ ਦੁਆਰਾ ਪ੍ਰਤੀ ਦਿਨ 50000 ਭੋਜਨ ਦੀ ਸਪਲਾਈ ਕਰ ਰਿਹਾ ਹੈ।

Leave a Reply

Your email address will not be published. Required fields are marked *