‘ਅੱਜ ਦੇਸ਼ ਵੇਖ ਰਿਹਾ ਇੱਕ ਇਕੱਲਾ ਕਿੰਨਿਆਂ ‘ਤੇ ਭਾਰੀ ਪਿਆ’, ਰਾਜ ਸਭਾ ਛਾਤੀ ਠੋਕ ਕੇ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਚਰਚਾ ਵਿੱਚ ਹਿੱਸਾ ਲਿਆ। ਉਨ੍ਹਾਂ ਦੇ ਸੰਬੋਧਨ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰ ਨਾਅਰੇਬਾਜ਼ੀ ਕਰਦੇ ਰਹੇ। ਵਿਰੋਧੀ ਧਿਰ ਦੇ ਸੰਸਦ ਮੈਂਬਰ ਵੇਲ ‘ਤੇ ਆਏ ਅਤੇ ਅਡਾਨੀ ਮੁੱਦੇ ‘ਤੇ ਜੇਪੀਸੀ ਜਾਂਚ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਰਾਜ ਸਭਾ ਦੇ ਚੇਅਰਮੈਨ ਉਪ ਪ੍ਰਧਾਨ ਜਗਦੀਪ ਧਨਖੜ ਨੇ ਉਨ੍ਹਾਂ ਦੇ ਰਵੱਈਏ ‘ਤੇ ਨਾਰਾਜ਼ਗੀ ਪ੍ਰਗਟਾਈ ਹੈ। ਪੀ.ਐੱਮ. ਮੋਦੀ ਨੇ ਰਾਜ ਸਬਾ ਵਿੱਚ ਆਪਣੇ ਭਾਸ਼ਣ ਦੇ ਖੀਰ ਵਿੱਚ ਹੰਗਾਮਾ ਅਤੇ ਨਾਅਰੇਬਾਜ਼ੀ ਕਰ ਰਹੇ ਵਿਰੋਧੀ ਸਾਂਸਦਾਂ ‘ਤੇ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਵਿਰੋਧੀ ਬੈਂਚ ਵੱਲ ਦੇਖ ਕੇ ਆਪਣੀ ਛਾਤੀ ਠੋਕੀ ਅਤੇ ਕਿਹਾ ਕਿ ਅੱਜ ਦੇਸ਼ ਦੇਖ ਰਿਹਾ ਹੈ, ਇੱਕ ਇਕੱਲਾ ਕਿੰਨਿਆਂ ‘ਤੇ ਭਾਰੀ ਪੈ ਰਿਹਾ ਹੈ। ਮੈਂ ਦੇਸ਼ ਲਈ ਜਿਊਂਦਾ ਹਾਂ। ਦੇਸ਼ ਲਈ ਕੁਝ ਕਰਨ ਲਈ ਨਿਕਲਿਆ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ‘ਚ ਕਿਹਾ ਕਿ ਜਿਹੜੇ ਲੋਕ ਅੱਜ ਵਿਰੋਧੀ ਧਿਰ ‘ਚ ਬੈਠੇ ਹਨ, ਉਨ੍ਹਾਂ ਨੇ ਪਿਛਲੇ ਸਮੇਂ ‘ਚ ਸੂਬਿਆਂ ਦੇ ਅਧਿਕਾਰਾਂ ਦਾ ਘਾਣ ਕੀਤਾ ਹੈ। ਅੱਜ ਮੈਂ ਉਨ੍ਹਾਂ ਦਾ ਕੱਚਾ-ਚਿੱਠਾ ਖੋਲ੍ਹਣਾ ਚਾਹੁੰਦਾ ਹਾਂ। ਧਾਰਾ 356 ਦੀ ਸਭ ਤੋਂ ਵੱਧ ਦੁਰਵਰਤੋਂ ਕਰਨ ਵਾਲੇ ਲੋਕ ਕੌਣ ਸਨ? ਕੌਣ ਹਨ ਉਹ ਲੋਕ ਜਿਨ੍ਹਾਂ ਨੇ ਅਜਿਹਾ ਕੀਤਾ ਅਤੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗ ਦਿੱਤਾ। ਉਨ੍ਹਾਂ ਕਿਹਾ ਕਿ ਇਕ ਪ੍ਰਧਾਨ ਮੰਤਰੀ ਨੇ ਆਪਣੇ ਕਾਰਜਕਾਲ ਦੌਰਾਨ ਧਾਰਾ 356 ਤੇ 50 ਦੀ ਵਰਤੋਂ ਕੀਤੀ, ਉਸ ਦਾ ਨਾਂ ਇੰਦਰਾ ਗਾਂਧੀ ਹੈ। ਕੇਰਲ ਵਿੱਚ ਖੱਬੇਪੱਖੀ ਸਰਕਾਰ ਚੁਣੀ ਗਈ ਸੀ, ਜੋ ਪੰਡਿਤ ਨਹਿਰੂ ਨੂੰ ਪਸੰਦ ਨਹੀਂ ਸੀ। ਕੁਝ ਹੀ ਦਿਨਾਂ ਵਿਚ ਚੁਣੀ ਹੋਈ ਸਰਕਾਰ ਨੂੰ ਡੇਗ ਦਿੱਤਾ ਗਿਆ। ਮੈਂ ਡੀਐਮਕੇ ਦੇ ਆਪਣੇ ਦੋਸਤਾਂ ਨੂੰ ਵੀ ਦੱਸਦਾ ਹਾਂ। ਇੱਥੋਂ ਤੱਕ ਕਿ ਤਾਮਿਲਨਾਡੂ ਵਿੱਚ ਵੀ ਐਮਜੀਆਰ ਅਤੇ ਕਰੁਣਾਨਿਧੀ ਵਰਗੇ ਦਿੱਗਜਾਂ ਦੀਆਂ ਕਈ ਸਰਕਾਰਾਂ ਕਾਂਗਰਸੀਆਂ ਨੇ ਡੇਗ ਦਿੱਤੀਆਂ ਸਨ। MGR ਦੀ ਰੂਹ ਜ਼ਰੂਰ ਦੇਖ ਰਹੀ ਹੋਵੇਗੀ, ਅੱਜ ਤੁਸੀਂ ਕਿੱਥੇ ਖੜ੍ਹੇ ਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਦੇਸ਼ ਕਿਸੇ ਪਰਿਵਾਰ ਦੀ ਜਾਗੀਰ ਨਹੀਂ ਹੈ। ਇਹ ਦੇਸ਼ ਲੋਕਾਂ ਦੀਆਂ ਪੀੜ੍ਹੀਆਂ ਦਾ ਬਣਿਆ ਹੋਇਆ ਹੈ। ਅਸੀਂ ਮੇਜਰ ਧਿਆਨ ਚੰਦਰ ਦੇ ਨਾਂ ‘ਤੇ ਖੇਡ ਖਤਨਾ ਦਾ ਨਾਂ ਰੱਖਿਆ। ਸਾਨੂੰ ਮਾਣ ਹੈ। ਜੋ ਸਾਡੇ ਦੇਸ਼ ਦੀ ਫੌਜ ਨੂੰ ਨੀਵਾਂ ਵਿਖਾਉਣ ਦਾ ਮੌਕਾ ਨਹੀਂ ਛੱਡਦੇ, ਅਸੀਂ 21 ਟਾਪੂਆਂ ਦਾ ਨਾਮ ਪਰਮਵੀਰ ਚੱਕਰ ਪ੍ਰਾਪਤ ਨਾਇਕਾਂ ਦੇ ਨਾਮ ‘ਤੇ ਰੱਖਿਆ ਹੈ।

Leave a Reply

Your email address will not be published. Required fields are marked *