ਲੁਧਿਆਣਾ ਦੇ ਸਬਵੇਅ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 62 ਹਜ਼ਾਰ ਤੇ ਖਾਣ-ਪੀਣ ਦਾ ਸਾਮਾਨ ਵੀ ਕਰਕੇ ਲੈ ਗਏ ਚੋਰੀ

ਲੁਧਿਆਣਾ ਜ਼ਿਲ੍ਹੇ ਵਿੱਚ ਚੋਰਾਂ ਨੇ ਇੰਟਰਨੈਸ਼ਨਲ ਰਿਜ਼ੋਰਟ ਸਬਵੇਅ ਨੂੰ ਨਿਸ਼ਾਨਾ ਬਣਾਇਆ। ਤੜਕੇ 3:20 ਵਜੇ ਕੁਝ ਬਦਮਾਸ਼ ਦਰਵਾਜ਼ਾ ਤੋੜ ਕੇ ਸਬਵੇਅ ਵਿੱਚ ਦਾਖਲ ਹੋਏ। ਚੋਰਾਂ ਦੀ ਗਿਣਤੀ 4 ਦੱਸੀ ਜਾ ਰਹੀ ਹੈ। ਲੁਟੇਰਿਆਂ ਨੇ ਰਿਜ਼ੋਰਟ ‘ਚੋਂ ਕਰੀਬ 62 ਹਜ਼ਾਰ ਦੀ ਨਕਦੀ ਅਤੇ ਖਾਣ-ਪੀਣ ਦਾ ਸਾਮਾਨ ਚੋਰੀ ਕਰ ਲਿਆ। ਬਦਮਾਸ਼ਾਂ ਨੇ ਰਿਜ਼ੋਰਟ ਦੇ ਸ਼ੀਸ਼ੇ ਆਦਿ ਵੀ ਤੋੜ ਦਿੱਤੇ। ਕਰੀਬ ਅੱਧੇ ਘੰਟੇ ‘ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ। ਸਬਵੇਅ ਵਰਗੇ ਰਿਜ਼ੋਰਟ ‘ਚ ਚੋਰੀ ਵੀ ਪੁਲਿਸ ਦੀ ਕਾਰਜਸ਼ੈਲੀ ‘ਤੇ ਵੱਡਾ ਸਵਾਲ ਹੈ। ਬਦਮਾਸ਼ਾਂ ਨੇ ਲਾਕਰ ‘ਚੋਂ ਨਕਦੀ ਦੇ ਨਾਲ-ਨਾਲ ਬੈਟਰੀ ਵੀ ਚੋਰੀ ਕਰ ਲਈ। ਰਿਜ਼ੋਰਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਚੋਰਾਂ ਦੀਆਂ ਗਤੀਵਿਧੀਆਂ ਕੈਦ ਹੋ ਗਈਆਂ। ਸਵੇਰੇ ਜਦੋਂ ਕਰਮਚਾਰੀ ਕੁਨਾਲ ਅਤੇ ਸਟਾਫ ਰਿਜ਼ੋਰਟ ਖੋਲਣ ਲੱਗੇ ਤਾਂ ਉਹ ਦੰਗ ਰਹਿ ਗਏ। ਉਹਨਾਂ ਨੇ ਦੇਖਿਆ ਕਿ ਅੰਦਰ ਸਾਰਾ ਕੁਝ ਖਿੱਲਰਿਆ ਪਿਆ ਸੀ। ਚੋਰਾਂ ਵੱਲੋਂ ਅਲਮਾਰੀਆਂ ਦੀ ਵੀ ਭੰਨਤੋੜ ਕੀਤੀ ਗਈ। ਕੈਸ਼ ਕਾਊਂਟਰ ‘ਚ ਕਰੀਬ 62 ਹਜ਼ਾਰ ਦੀ ਨਕਦੀ ਰੱਖੀ ਹੋਈ ਸੀ, ਜੋ ਮੁਸਜ਼ਮ ਚੋਰੀ ਕਰਕੇ ਲੈ ਗਏ। ਇਸ ਦੇ ਨਾਲ ਹੀ ਚੋਰਾਂ ਵੱਲੋਂ ਕੁਝ ਖਾਣ ਪੀਣ ਦਾ ਸਮਾਨ ਵੀ ਚੋਰੀ ਕਰ ਲਿਆ ਗਿਆ। ਕੁਨਾਲ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਦਿੱਤੀ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਰਿਜ਼ੋਰਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *